For the best experience, open
https://m.punjabitribuneonline.com
on your mobile browser.
Advertisement

10ਵੀਂ ਤੇ 12ਵੀਂ ਦੀ ਪ੍ਰੀਖਿਆ ਸਾਲ ’ਚ ਦੋ ਵਾਰ ਕਰਵਾਉਣ ’ਤੇ ਸਹਿਮਤੀ ਬਣੀ

06:29 PM Jun 30, 2024 IST
10ਵੀਂ ਤੇ 12ਵੀਂ ਦੀ ਪ੍ਰੀਖਿਆ ਸਾਲ ’ਚ ਦੋ ਵਾਰ ਕਰਵਾਉਣ ’ਤੇ ਸਹਿਮਤੀ ਬਣੀ
Advertisement

ਟ੍ਰਿਬਿਊਨ ਨਿਊਜ਼ ਸਰਵਿਸ

Advertisement

ਚੰਡੀਗੜ੍ਹ, 30 ਜੂਨ

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਵੱਲੋਂ ਦਸਵੀਂ ਤੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਸਾਲ ਵਿਚ ਦੋ ਵਾਰ ਲਈ ਜਾਵੇਗੀ। ਇਸ ਲਈ ਕੇਂਦਰੀ ਵਿਭਾਗ ਵਲੋਂ ਦੇਸ਼ ਭਰ ਦੇ ਪ੍ਰਿੰਸੀਪਲਾਂ ਨਾਲ ਆਨਲਾਈਨ ਮੀਟਿੰਗ ਸੱਦੀ ਗਈ ਸੀ ਜਿਸ ਵਿਚ ਸਾਲ ਵਿਚ ਜਨਵਰੀ ਤੇ ਅਪਰੈਲ ਵਿਚ ਦੋ ਵਾਰ ਪ੍ਰੀਖਿਆ ਕਰਵਾਉਣ ’ਤੇ ਸਹਿਮਤੀ ਬਣ ਗਈ ਹੈ। ਇਸ ਯੋਜਨਾ ਸਾਲ 2026 ਵਿਚ ਲਾਗੂ ਹੋਵੇਗੀ ਜਿਸ ਲਈ ਪ੍ਰਿੰਸੀਪਲਾਂ ਵੱਲੋਂ ਲਿਖਤੀ ਸਹਿਮਤੀ ਦੇਣ ਲਈ ਕਿਹਾ ਗਿਆ ਹੈ। ਵਿਦਿਆਰਥੀਆਂ ਲਈ ਆਪਣੇ ਅੰਕਾਂ ਨੂੰ ਬਿਹਤਰ ਬਣਾਉਣ ਲਈ ਦੋਵੇਂ ਪ੍ਰੀਖਿਆਵਾਂ ਦੇਣ ਦਾ ਵਿਕਲਪ ਹੋਵੇਗਾ ਪਰ ਇਸ ਲਈ ਵੱਖਰਾ ਖਾਕਾ ਉਲੀਕਿਆ ਜਾਵੇਗਾ।

ਜਾਣਕਾਰੀ ਅਨੁਸਾਰ ਕੇਂਦਰੀ ਸਿੱਖਿਆ ਮੰਤਰਾਲੇ ਨੇ ਇਸ ਮੀਟਿੰਗ ਵਿਚ ਤਿੰਨ ਵਿਕਲਪ ਦਿੱਤੇ ਸਨ ਜਿਸ ਵਿਚ ਕਿਹਾ ਗਿਆ ਸੀ ਕਿ ਸਮੈਸਟਰ ਸਿਸਟਮ ਅਨੁਸਾਰ ਸਾਲ ਵਿਚ ਦੋ ਵਾਰ ਪ੍ਰੀਖਿਆਵਾਂ ਕਰਵਾਈਆਂ ਜਾਣ। ਪਹਿਲੇ ਸਮੈਸਟਰ ਵਿਚ ਅੱਧੇ ਸਿਲੇਬਸ ਤੇ ਦੂਜੇ ਸਮੈਸਟਰ ਵਿਚ ਰਹਿੰਦੇ ਸਿਲੇਬਸ ਦੀ ਪ੍ਰੀਖਿਆ ਕਰਵਾਈ ਜਾਵੇ। ਦੂਜੇ ਵਿਕਲਪ ਅਨੁਸਾਰ ਮਾਰਚ-ਅਪਰੈਲ ਦੀਆਂ ਸਾਲਾਨਾ ਪ੍ਰੀਖਿਆਵਾਂ ਤੋਂ ਬਾਅਦ ਸਪਲੀਮੈਂਟਰੀ ਪ੍ਰੀਖਿਆਵਾਂ ਵੇਲੇ ਪੂਰੀ ਪ੍ਰੀਖਿਆ ਲਈ ਜਾਵੇ। ਤੀਜੇ ਅਨੁਸਾਰ ਜੇਈਈ ਮੇਨਜ਼ ਦੀ ਤਰਜ਼ ’ਤੇ ਜਨਵਰੀ ਤੇ ਅਪਰੈਲ ਵਿਚ ਦੋ ਵਾਰ ਪ੍ਰੀਖਿਆਵਾਂ ਲਈਆਂ ਜਾਣ। ਇਹ ਪ੍ਰੀਖਿਆਵਾਂ ਪੂਰੇ ਸਿਲੇਬਸ ਲਈ ਜਨਵਰੀ ਤੇ ਅਪਰੈਲ ਵਿਚ ਲਈਆਂ ਜਾਣ। ਇਹ ਪਤਾ ਲੱਗਿਆ ਹੈ ਕਿ ਜ਼ਿਆਦਾਤਰ ਪ੍ਰਿੰਸੀਪਲਾਂ ਨੇ ਤੀਜੇ ਵਿਕਲਪ ਨਾਲ ਸਹਿਮਤੀ ਜਤਾਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸਾਲ 2025-26 ਦੀਆਂ ਪ੍ਰੀਖਿਆਵਾਂ ਪੁਰਾਣੇ ਪਾਠਕ੍ਰਮ ਅਨੁਸਾਰ ਕਰਵਾਈਆਂ ਜਾਣ ਕਿਉਂਕਿ ਨਵੀਆਂ ਪਾਠ ਪੁਸਤਕਾਂ ਛਪਣ ਲਈ ਇਕ ਸਾਲ ਤੋਂ ਦੋ ਸਾਲ ਦਾ ਸਮਾਂ ਚਾਹੀਦਾ ਹੈ। ਇਸ ਲਈ ਨਵੀਆਂ ਪੁਸਤਕਾਂ ਆਉਣ ਤੋਂ ਬਾਅਦ ਹੀ ਨਵੇਂ ਪਾਠਕ੍ਰਮ ਅਨੁਸਾਰ ਪ੍ਰੀਖਿਆਵਾਂ ਲਈਆਂ ਜਾਣਗੀਆਂ।

Advertisement
Author Image

sukhitribune

View all posts

Advertisement
Advertisement
×