ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਹੁ-ਕੀਮਤੀ ਜ਼ਮੀਨ ਦੇ ਮਾਮਲੇ ’ਚ ਅਗਲੀ ਸੁਣਵਾਈ ਸੱਤ ਨੂੰ

08:02 AM Jul 31, 2024 IST

ਪੱਤਰ ਪ੍ਰੇਰਕ
ਬਨੂੜ, 30 ਜੁਲਾਈ
ਮੁਹਾਲੀ ਅਦਾਲਤ ’ਚ ਅੱਜ ਬਨੂੜ ਦੀ ਕਰੀਬ 150 ਵਿੱਘੇ ਬਹੁ-ਕੀਮਤੀ ਜ਼ਮੀਨ ਦੀ ਗਿਰਦਾਵਰੀ ਇੱਕ ਪ੍ਰਾਈਵੇਟ ਵਿਅਕਤੀ ਦੇ ਨਾਮ ਕਰਨ ਦੇ ਮਾਮਲੇ ਦੀ ਸੁਣਵਾਈ ਹੋਈ। ਅਦਾਲਤ ਵੱਲੋਂ ਅਗਲੀ ਸੁਣਵਾਈ 7 ਅਗਸਤ ਨੂੰ ਨਿਰਧਾਰਿਤ ਕੀਤੀ ਗਈ ਹੈ। ਨਗਰ ਕੌਂਸਲ ਦੇ ਪ੍ਰਧਾਨ ਜਗਤਾਰ ਸਿੰਘ ਕੰਬੋਜ ਨੇ ਦੱਸਿਆ ਕਿ ਕੌਂਸਲ ਵੱਲੋਂ ਅੱਜ ਅਦਾਲਤ ਨੂੰ ਆਪਣਾ ਜਵਾਬਦਾਅਵਾ ਪੇਸ਼ ਕੀਤਾ ਗਿਆ। ਇਸੇ ਦੌਰਾਨ ਨਾਇਬ ਤਹਿਸੀਲਦਾਰ ਬਨੂੜ ਵੱਲੋਂ ਐੱਸਡੀਐੱਮ ਮੁਹਾਲੀ ਨੂੰ ਇਸ ਮਾਮਲੇ ਸਬੰਧੀ ਲਿਖਤੀ ਰਿਪੋਰਟ ਭੇਜੀ ਗਈ ਹੈ। ਨਾਇਬ ਤਹਿਸੀਲਦਾਰ ਨੇ ਇਸ ਮਾਮਲੇ ਨਾਲ ਜੁੜੇ ਸਾਰੇ ਦਸਤਾਵੇਜ਼ ਵੀ ਨਾਲ ਭੇਜੇ ਹਨ। ਉਨ੍ਹਾਂ ਵੱਖ-ਵੱਖ ਗਿਰਦਾਵਰੀ ਸਬੰਧੀ ਵੱਖ-ਵੱਖ ਨਿਰਦੇਸ਼ਾਂ ਦਾ ਹਵਾਲਾ ਦੇ ਕੇ ਇਹ ਸਪੱਸ਼ਟ ਕੀਤਾ ਹੈ ਕਿ ਨਗਰ ਕੌਂਸਲ ਦੀ ਮਾਲਕੀ ਵਾਲੀ ਉਕਤ ਜ਼ਮੀਨ ਦੀ ਗਿਰਦਾਵਰੀ ਸਬੰਧੀ ਹਲਕਾ ਪਟਵਾਰੀ ਵੱਲੋਂ ਜਗਤਾਰ ਚੰਦ ਦੇ ਨਾਮ ਗੈਰਮਰੂਸੀ ਰਪਟ ਨੰਬਰ 493 ਮਿਤੀ 31-8-2017 ਤਹਿਤ ਗਿਰਦਾਵਰੀ ਗਲਤ ਦਰਜ ਕੀਤੀ ਗਈ ਹੈ।

Advertisement

Advertisement
Advertisement