ਗਿਆਨ ਜਯੋਤੀ ਸਕੂਲ ’ਚ ਹਫ਼ਤਾਵਾਰੀ ਵਰਕਸ਼ਾਪ
08:18 AM Jul 31, 2024 IST
Advertisement
ਐੱਸਏਐੱਸ ਨਗਰ (ਮੁਹਾਲੀ): ਇੱਥੋਂ ਦੇ ਗਿਆਨ ਜਯੋਤੀ ਗਲੋਬਲ ਸਕੂਲ ਫੇਜ਼-2 ਵਿੱਚ ਸੀਬੀਐੱਸਈ ਸਿੱਖਿਆ ਹਫ਼ਤਾਵਾਰੀ ਵਰਕਸ਼ਾਪ ਲਗਾਈ ਗਈ। ਇਸ ਦੌਰਾਨ ਵਿਦਿਆਰਥੀਆਂ ਨੂੰ ਸਿੱਖਿਆ ਤੇ ਹੋਰ ਗਤੀਵਿਧੀਆਂ ਰਾਹੀਂ ਸਫਲ ਜੀਵਨ ਜਾਚ ਸਿਖਾਈ ਗਈ। ਇਸ ਮੌਕੇ ਪਾਣੀ ਸੰਭਾਲ ਲਈ ਇੱਕ ਸੋਚ ਸਮਰਪਿਤ ਨੁੱਕੜ ਨਾਟਕ ਪੇਸ਼ ਕੀਤਾ ਗਿਆ। ਸੱਭਿਆਚਾਰਕ ਸੈਸ਼ਨ ਦੌਰਾਨ ਗੋਆ ਨਾਚ, ਕਸ਼ਮੀਰੀ ਨਾਚ ਅਤੇ ਲੋਕ ਗੀਤ ਵਰਗੀਆਂ ਆਕਰਸ਼ਕ ਪੇਸ਼ਕਾਰੀਆਂ ਰਾਹੀਂ ਵਿਦਿਆਰਥੀਆਂ ਨੇ ਆਪਣੀ ਕਲਾ ਕੁਸ਼ਲਤਾ ਦਾ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੂੰ ਬਾਗ਼ਬਾਨੀ, ਕੈਂਪਸ ਸਫ਼ਾਈ, ਡਿਜ਼ਾਈਨ ਸੋਚ ਕਾਰਗੁਜ਼ਾਰੀ, ਵਿਕਰੀ ਅਤੇ ਮਾਰਕੀਟਿੰਗ ਵਿੱਚ ਰੋਲ ਪਲੇਅ ਅਤੇ ਜ਼ਰੂਰੀ ਪ੍ਰਥਮ ਸਹਾਇਤਾ ਵਰਗੀਆਂ ਗਤੀਵਿਧੀਆਂ ’ਤੇ ਹੱਥ-ਅਨੁਭਵ ਸਿੱਖਣ ਦੇ ਅਨੁਭਵ ਪ੍ਰਦਾਨ ਕੀਤੇ। ਅੱਜ ਅਖੀਰਲੇ ਦਿਨ ਪ੍ਰਿੰਸੀਪਲ ਗਿਆਨ ਜੋਤ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਉਤਸ਼ਾਹੀ ਭਾਗੀਦਾਰੀ ਅਤੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ। -ਪੱਤਰ ਪ੍ਰੇਰਕ
Advertisement
Advertisement
Advertisement