ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ੍ਰੀਲੰਕਾ ਦੌਰੇ ਦੌਰਾਨ ਨਵਾਂ ਕੋਚ ਕ੍ਰਿਕਟ ਟੀਮ ਨਾਲ ਜੁੜੇਗਾ: ਸ਼ਾਹ

07:44 AM Jul 02, 2024 IST

ਬ੍ਰਿਜਟਾਊਨ, 1 ਜੁਲਾਈ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਸਕੱਤਰ ਜੈ ਸ਼ਾਹ ਨੇ ਅੱਜ ਕਿਹਾ ਕਿ ਭਾਰਤੀ ਕ੍ਰਿਕਟ ਟੀਮ ਦਾ ਨਵਾਂ ਮੁੱਖ ਕੋਚ ਇਸ ਮਹੀਨੇ ਦੇ ਅਖੀਰ ਵਿੱਚ ਸ੍ਰੀਲੰਕਾ ’ਚ ਸੀਮਤ ਓਵਰਾਂ ਦੀ ਲੜੀ ਲਈ ਟੀਮ ਨਾਲ ਜੁੜੇਗਾ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਰਾਹੁਲ ਦ੍ਰਾਵਿੜ ਦੇ ਜਾਣ ਤੋਂ ਬਾਅਦ ਮੁੱਖ ਕੋਚ ਲਈ ਕਿਸ ਦਾ ਨਾਮ ਤੈਅ ਕੀਤਾ ਗਿਆ ਹੈ। ਮੁੱਖ ਕੋਚ ਲਈ ਸਾਬਕਾ ਸਲਾਮੀ ਬੱਲੇਬਾਜ਼ੀ ਗੌਤਮ ਗੰਭੀਰ ਦੇ ਨਾਂ ਦੀ ਚਰਚਾ ਚੱਲ ਰਹੀ ਹੈ। ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਨੇ ਗੰਭੀਰ ਅਤੇ ਭਾਰਤੀ ਮਹਿਲਾ ਟੀਮ ਦੇ ਸਾਬਕਾ ਕੋਚ ਡਬਲਿਊਵੀ ਰਮਨ ਦਾ ਇੰਟਰਵਿਊ ਲਿਆ ਹੈ। -ਪੀਟੀਆਈ

Advertisement

Advertisement
Advertisement