For the best experience, open
https://m.punjabitribuneonline.com
on your mobile browser.
Advertisement

ਟੀ-20 ਵਿਸ਼ਵ ਚੈਂਪੀਅਨ ਭਾਰਤੀ ਟੀਮ ਦੀ ਵਤਨ ਵਾਪਸੀ ਅੱਜ; ਮੁੰਬਈ ’ਚ ਹੋਵੇਗਾ ਸਵਾਗਤ

06:59 AM Jul 04, 2024 IST
ਟੀ 20 ਵਿਸ਼ਵ ਚੈਂਪੀਅਨ ਭਾਰਤੀ ਟੀਮ ਦੀ ਵਤਨ ਵਾਪਸੀ ਅੱਜ  ਮੁੰਬਈ ’ਚ ਹੋਵੇਗਾ ਸਵਾਗਤ
ਭਾਰਤ ਰਵਾਨਾ ਹੋਣ ਤੋਂ ਪਹਿਲਾਂ ਜਹਾਜ਼ ਵਿੱਚ ਟਰਾਫੀ ਨਾਲ ਤਸਵੀਰ ਖਿਚਵਾਉਂਦੇ ਹੋਏ ਰੋਹਿਤ ਸ਼ਰਮਾ ਅਤੇ ਸੂਰਿਆਕੁਮਾਰ ਯਾਦਵ। -ਫੋਟੋ: ਪੀਟੀਆਈ
Advertisement

ਮੁੰਬਈ, 3 ਜੁਲਾਈ
ਟੀ-20 ਵਿਸ਼ਵ ਕੱਪ ਜੇਤੂ ਭਾਰਤੀ ਕ੍ਰਿਕਟ ਟੀਮ ਵੀਰਵਾਰ ਸਵੇਰੇ 6:20 ਵਜੇ ਦਿੱਲੀ ਪਰਤੇਗੀ। ਟੀਮ ਸਵੇਰੇ 11 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਮਗਰੋਂ ਮੁੰਬਈ ਜਾਵੇਗੀ ਜਿੱਥੇ ਉਸ ਦਾ ਰਸਮੀ ਤੌਰ ’ਤੇ ਨਿੱਘਾ ਸਵਾਗਤ ਕੀਤਾ ਜਾਵੇਗਾ। ਇਸ ਦੌਰਾਨ ਖੁੱਲ੍ਹੀ ਬੱਸ ’ਚ ਰੋਡ ਸ਼ੋਅ ਕਰਨ ਤੋਂ ਬਾਅਦ ਵਾਨਖੇੜੇ ਸਟੇਡੀਅਮ ਵਿੱਚ ਟੀਮ ਦਾ ਸਨਮਾਨ ਕੀਤਾ ਜਾਵੇਗਾ। ਤੂਫਾਨ ਕਾਰਨ ਤਿੰਨ ਦਿਨ ਬਾਰਬਾਡੋਸ ਵਿੱਚ ਫਸੇ ਰਹਿਣ ਤੋਂ ਬਾਅਦ ਟੀਮ ਅੱਜ ਗ੍ਰਾਂਟਲੇ ਐਡਮਜ਼ ਕੌਮਾਂਤਰੀ ਹਵਾਈ ਅੱਡੇ ਤੋਂ ਵਿਸ਼ੇਸ਼ ਉਡਾਣ ਰਾਹੀਂ ਦਿੱਲੀ ਲਈ ਰਵਾਨਾ ਹੋ ਗਈ ਹੈ। ਏਅਰ ਇੰਡੀਆ ਦੇ ਵਿਸ਼ੇਸ਼ ਜਹਾਜ਼ ਏਆਈਸੀ24ਡਬਲਿਊਸੀ (ਏਅਰ ਇੰਡੀਆ ਚੈਂਪੀਅਨਜ਼ 24 ਵਿਸ਼ਵ ਕੱਪ) ਨੇ ਸਥਾਨਕ ਸਮੇਂ ਅਨੁਸਾਰ ਸਵੇਰੇ 4:50 ਵਜੇ ਉਡਾਣ ਭਰੀ ਤੇ ਇਹ ਵੀਰਵਾਰ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 6:20 ਵਜੇ ਦਿੱਲੀ ਪਹੁੰਚੇਗਾ। ਜਹਾਜ਼ ’ਚ ਭਾਰਤੀ ਟੀਮ, ਉਸ ਦਾ ਸਹਿਯੋਗੀ ਸਟਾਫ, ਖਿਡਾਰੀਆਂ ਦੇ ਪਰਿਵਾਰ ਅਤੇ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਦੇ ਅਧਿਕਾਰੀ ਸਵਾਰ ਹਨ। ਇਸ ਵਿਸ਼ੇਸ਼ ਉਡਾਣ ਦਾ ਪ੍ਰਬੰਧ ਬੀਸੀਸੀਆਈ ਵੱਲੋਂ ਕੀਤਾ ਗਿਆ ਹੈ। ਬੀਸੀਸੀਆਈ ਦੇ ਮੀਤ ਪ੍ਰਧਾਨ ਰਾਜੀਵ ਸ਼ੁਕਲਾ ਨੇ ਦੱਸਿਆ, “ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ ’ਚ ਟੀਮ ਬਾਰਬਾਡੋਸ ਤੋਂ ਰਵਾਨਾ ਹੋ ਗਈ ਹੈ। ਬਾਰਬਾਡੋਸ ਵਿੱਚ ਫਸੇ ਭਾਰਤੀ ਪੱਤਰਕਾਰ ਵੀ ਬੀਸੀਸੀਆਈ ਦੇ ਪ੍ਰਧਾਨ (ਰੋਜਰ ਬਿੰਨੀ) ਅਤੇ ਸਕੱਤਰ (ਜੈ ਸ਼ਾਹ) ਨਾਲ ਉਸੇ ਉਡਾਣ ਵਿੱਚ ਆ ਰਹੇ ਹਨ।’’ ਉਨ੍ਹਾਂ ਕਿਹਾ, “ਉਡਾਣ ਭਲਕੇ ਸਵੇਰੇ 6 ਵਜੇ ਦਿੱਲੀ ਹਵਾਈ ਅੱਡੇ ’ਤੇ ਉਤਰੇਗੀ। ਟੀਮ ਸਵੇਰੇ 11 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕਰੇਗੀ। ਇਸ ਤੋਂ ਬਾਅਦ ਟੀਮ ਮੁੰਬਈ ਲਈ ਰਵਾਨਾ ਹੋਵੇਗੀ ਜਿੱਥੇ ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ।’’ ਸ਼ੁਕਲਾ ਨੇ ਕਿਹਾ, “ਨਰੀਮਨ ਪੁਆਇੰਟ ਤੋਂ ਇੱਕ ਖੁੱਲ੍ਹੀ ਬੱਸ ’ਚ ਰੋਡ ਸ਼ੋਅ ਕੀਤਾ ਜਾਵੇਗਾ ਤੇ ਮਗਰੋਂ ਖਿਡਾਰੀਆਂ ਨੂੰ 125 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ।’’ -ਪੀਟੀਆਈ

Advertisement

ਕਪਤਾਨ ਰੋਹਿਤ ਸ਼ਰਮਾ ਵੱਲੋਂ ‘ਵਿਕਟਰੀ ਪਰੇਡ’ ਵਿੱਚ ਸ਼ਾਮਲ ਹੋਣ ਦਾ ਸੱਦਾ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਨੂੰ ‘ਵਿਕਟਰੀ ਪਰੇਡ’ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਰੋਹਿਤ ਨੇ ਕਿਹਾ, “ਅਸੀਂ ਇਸ ਖਾਸ ਪਲ ਦਾ ਆਨੰਦ ਤੁਹਾਡੇ ਸਾਰਿਆਂ ਨਾਲ ਲੈਣਾ ਚਾਹੁੰਦੇ ਹਾਂ। ਆਓ 4 ਜੁਲਾਈ ਨੂੰ ਸ਼ਾਮ 5 ਵਜੇ ਤੋਂ ਬਾਅਦ ਮਰੀਨ ਡਰਾਈਵ ਅਤੇ ਵਾਨਖੇੜੇ ’ਤੇ ‘ਵਿਕਟਰੀ ਪਰੇਡ’ ਨਾਲ ਇਸ ਜਿੱਤ ਦਾ ਜਸ਼ਨ ਮਨਾਈਏ।’’ ਇਸੇ ਤਰ੍ਹਾਂ ਜੈ ਸ਼ਾਹ ਨੇ ਕਿਹਾ, ‘‘ਭਾਰਤੀ ਟੀਮ ਦੀ ਵਿਸ਼ਵ ਕੱਪ ਜਿੱਤ ਦਾ ਜਸ਼ਨ ਮਨਾਉਣ ਲਈ ‘ਵਿਕਟਰੀ ਪਰੇਡ’ ’ਚ ਸਾਡੇ ਨਾਲ ਸ਼ਾਮਲ ਹੋਵੋ। ਆਓ 4 ਜੁਲਾਈ ਨੂੰ ਸ਼ਾਮ 5 ਵਜੇ ਮਰੀਨ ਡਰਾਈਵ ਤੋਂ ਵਾਨਖੇੜੇ ਸਟੇਡੀਅਮ ਤੱਕ ਸਾਡੇ ਨਾਲ ਜਸ਼ਨ ਮਨਾਓ।’’

Advertisement
Author Image

joginder kumar

View all posts

Advertisement
Advertisement
×