ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Pahalgam Terror Attack ਹਮਲੇ ਦਾ ਸ਼ਿਕਾਰ ਹੋਏ ਨੇਵੀ ਅਫ਼ਸਰ ਦਾ ਹਫ਼ਤਾ ਪਹਿਲਾਂ ਹੋਇਆ ਸੀ ਵਿਆਹ

12:02 PM Apr 23, 2025 IST
featuredImage featuredImage
ਨੇਵੀ ਅਫਸਰ ਵਿਨੈ ਨਰਵਾਲ ਦੇ ਵਿਆਹ ਮੌਕੇ ਦੀ ਤਸਵੀਰ।

ਪਰਵੀਨ ਅਰੋੜਾ
ਕਰਨਾਲ (ਹਰਿਆਣਾ), 23 ਅਪਰੈਲ

Advertisement

Pahalgam Terror Attack: ਗੁਰੂਗ੍ਰਾਮ ਦੀ ਹਿਮਾਂਸ਼ੀ ਨੂੰ ਨਹੀਂ ਪਤਾ ਸੀ ਕਿ ਉਸ ਦੇ ਹੱਥਾਂ ਦੀ ਮਹਿੰਦੀ ਉਤਰਨ ਤੋਂ ਪਹਿਲਾਂ ਹੀ ਉਸਦੇ ਪਤੀ ਦਾ ਸਾਇਆ ਉਸ ਦੇ ਸਿਰ ਤੋਂ ਉੱਠ ਜਾਵੇਗਾ ਅਤੇ ਉਸ ਦੇ ਵਿਆਹ ਦੀਆਂ ਖੁਸ਼ੀਆਂ ਦੇ ਦਿਨ ਇਕ ਭਿਆਨਕ ਘਟਨਾ ਦੇ ਰੂਪ ਵਿਚ ਬਦਲ ਜਾਣਗੇ। ਹਰਿਆਣਾ ਦਾ ਸੱਜ-ਵਿਆਹਿਆ ਜੋੜਾ ਵਿਨੈ ਨਰਵਾਲ (26) ਅਤੇ ਹਿਮਾਂਸ਼ੀ ਆਪਣੇ ਵਿਆਹ ਤੋਂ ਬਾਅਦ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਘੁੰਮਣ ਗਏ ਸਨ, ਜਦੋਂ ਮੰਗਲਵਾਰ ਦੁਪਹਿਰ ਨੂੰ ਅਤਿਵਾਦੀ ਹਮਲਾ ਹੋਇਆ।

ਕਰਨਾਲ ਦੇ ਸੈਕਟਰ-7 ਦੇ ਵਸਨੀਕ ਲੈਫਟੀਨੈਂਟ ਨਰਵਾਲ ਕੋਚੀ ਵਿਚ ਤਾਇਨਾਤ ਸਨ ਅਤੇ ਹਾਲ ਹੀ ਵਿਚ 16 ਅਪਰੈਲ ਨੂੰ ਗੁਰੂਗ੍ਰਾਮ-ਅਧਾਰਤ ਹਿਮਾਂਸ਼ੀ ਨਾਲ ਵਿਆਹ ਕਰਵਾਇਆ ਸੀ ਅਤੇ 19 ਅਪਰੈਲ ਨੂੰ ਰਿਸੈਪਸ਼ਨ ਹੋਈ ਸੀ। ਇਹ ਜੋੜਾ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ ਦਾ ਜਸ਼ਨ ਮਨਾਉਣ ਲਈ ਕਸ਼ਮੀਰ ਗਿਆ ਸੀ।

Advertisement

ਇਕ ਗੁਆਂਢੀ ਨੇ ਭਰੇ ਮਨ ਨਾਲ ਦੱਸਿਆ ਕਿ ਜਦੋਂ ਨਰਵਾਲ ਦੇ ਗੋਲੀ ਲੱਗਣ ਦੀ ਖ਼ਬਰ ਘਰ ਪੁੱਜੀ ਤਾਂ ਉਸ ਸਮੇਂ ਪਰਿਵਾਰ ਦੇ ਮੈਂਬਰ ਅਜੇ ਵੀ ਗੁਆਂਢੀਆਂ ਨੂੰ ਵਿਆਹ ਦੀਆਂ ਮਿਠਾਈਆਂ ਵੰਡ ਰਹੇ ਸਨ, ਖੁਸ਼ੀ ਦਾ ਜਸ਼ਨ ਮਨਾ ਰਹੇ ਸਨ। ਉਨ੍ਹਾਂ ਕਿਹਾ ‘‘ਹਰ ਕੋਈ ਬਹੁਤ ਖੁਸ਼ ਸੀ ਅਤੇ ਅਸੀਂ ਅਗਲੇ ਮਹੀਨੇ 'ਮਾਤਾ ਦਾ ਜਾਗਰਣ' ਕਰਵਾਉਣ ਦੀ ਯੋਜਨਾ ਬਣਾ ਰਹੇ ਸੀ, ਪਰ ਹੁਣ ਸਭ ਸੁਪਨੇ ਚਕਨਾਚੂਰ ਹੋ ਗਏ ਹਨ।’’

ਇਸ ਦਿਲ ਦਹਿਲਾ ਦੇਣ ਵਾਲੀ ਖ਼ਬਰ ਫੈਲਦੇ ਹੀ ਕਰਨਾਲ ਵਿਚ ਮਾਤਮ ਛਾ ਗਿਆ। ਉਨ੍ਹਾਂ ਦੇ ਪਿਤਾ ਤੁਰੰਤ ਪਹਿਲਗਾਮ ਲਈ ਰਵਾਨਾ ਹੋ ਗਏ, ਜਦੋਂ ਕਿ ਲੋਕ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਸ਼ਰਧਾਂਜਲੀ ਦੇਣ ਲਈ ਪਹੁੰਚ ਹਰੇ ਹਨ।

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀਡੀਓ ਕਾਲ ਰਾਹੀਂ ਵਿਨੈ ਦੇ ਦਾਦਾ ਜੀ ਨਾਲ ਗੱਲ ਕੀਤੀ ਅਤੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਦੁੱਖ ਦੀ ਇਸ ਘੜੀ ਵਿੱਚ ਪੂਰਾ ਰਾਜ ਉਨ੍ਹਾਂ ਦੇ ਨਾਲ ਖੜ੍ਹਾ ਹੈ। ਸੈਣੀ ਨੇ ਕਿਹਾ, "ਹਮਲੇ ਦੇ ਪਿੱਛੇ ਲੋਕਾਂ ਵਿਰੁੱਧ ਸਖ਼ਤ ਅਤੇ ਠੋਸ ਕਾਰਵਾਈ ਕੀਤੀ ਜਾਵੇਗੀ।’’ ਸਪੀਕਰ ਕਲਿਆਣ ਨੇ ਕਿਹਾ, "ਅਸੀਂ ਇੱਕ ਬਹਾਦਰ ਸਿਪਾਹੀ, ਧਰਤੀ ਦਾ ਪੁੱਤਰ ਅਤੇ ਇੱਕ ਵਧੀਆ ਇਨਸਾਨ ਗੁਆ ਲਿਆ ਹੈ।"

Advertisement
Tags :
Pahalgam terror attack