For the best experience, open
https://m.punjabitribuneonline.com
on your mobile browser.
Advertisement

ਗੋਲੀ ਵੱਜਣ ਦੀ ਕਹਾਣੀ ਰਚਣ ਵਾਲਾ ਦੇਸੀ ਕੱਟੇ ਤੇ 9 ਰੌਂਦਾਂ ਸਣੇ ਕਾਬੂ

06:47 AM Jul 30, 2024 IST
ਗੋਲੀ ਵੱਜਣ ਦੀ ਕਹਾਣੀ ਰਚਣ ਵਾਲਾ ਦੇਸੀ ਕੱਟੇ ਤੇ 9 ਰੌਂਦਾਂ ਸਣੇ ਕਾਬੂ
Advertisement

ਪੱਤਰ ਪ੍ਰੇਰਕ
ਫਗਵਾੜਾ, 29 ਜੁਲਾਈ
ਇੱਥੇ ਸ਼ਨਿਚਰਵਾਰ ਰਾਤ ਨੂੰ ਪਿੰਡ ਦੁੱਗਾ ਕੋਲ ਇੱਕ ਵਿਅਕਤੀ ਵੱਲੋਂ ਮੋਟਰਸਾਈਕਲ ’ਤੇ ਜਾ ਰਹੇ ਨੂੰ ਕੁੱਝ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਭੱਜਣ ਦੀ ਰਚੀ ਕਹਾਣੀ ਦਾ ਪੁਲੀਸ ਨੇ ਪਰਦਾਫ਼ਾਸ਼ ਕੀਤਾ ਹੈ। ਐੱਸਪੀ ਰੁਪਿੰਦਰ ਕੌਰ ਭੱਟੀ, ਡੀਐੱਸਪੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਰਵੀ ਵਾਸੀ ਜਗਪਾਲਪੁਰ ਜੋ ਆਪਣੇ ਪਿੰਡ ਤੋਂ ਮੱਥਾ ਟੇਕਣ ਲਈ ਉੱਚਾ ਪਿੰਡ ਜਾ ਰਿਹਾ ਸੀ ਤਾਂ ਦੁੱਗਾ ਕੋਲ ਉਸ ਦੇ ਕੋਲ ਹੀ ਜੋ ਦੇਸੀ ਕੱਟਾ ਸੀ। ਉਸ ਵਿੱਚੋਂ ਗੋਲੀ ਚੱਲ ਗਈ। ਗੋਲੀ ਉਸ ਦੇ ਪੱਟ ’ਚ ਲੱਗੀ। ਉਸ ਨੂੰ ਉਸ ਦੇ ਸਾਥੀ ਨੇ ਤੁਰੰਤ ਸਿਵਲ ਹਸਪਤਾਲ ਲਿਆਂਦਾ ਜਿਥੇ ਉਸ ਵੱਲੋਂ ਕਹਾਣੀ ਸਿਰਫ਼ ਇੰਨੀ ਕੁ ਹੀ ਰਚੀ ਕਿ ਦੋ ਵਿਅਕਤੀ ਮੋਟਰਸਾਈਕਲ ’ਤੇ ਆਏ ਉਸ ਨੂੰ ਗੋਲੀ ਮਾਰ ਕੇ ਫ਼ਰਾਰ ਹੋ ਗਏ । ਜਦੋਂ ਪੁਲੀਸ ਨੇ ਇਸ ਸਬੰਧੀ ਪੁੱਛਗਿੱਛ ਕੀਤੀ ਤਾਂ ਉਸ ਵਿਅਕਤੀ ਨੇ ਮੰਨਿਆ ਕਿ ਉਸ ਨੇ ਹਸਪਤਾਲ ਨੂੰ ਜਾਂਦੇ ਸਮੇਂ ਪਲਾਹੀ ਫਗਵਾੜਾ ਨੇੜੇ ਝਾੜੀਆਂ ’ਚ ਇਹ ਰਿਵਾਲਵਰ ਲੁਕਾ ਦਿੱਤਾ ਸੀ ਜਿਸ ਨੂੰ ਪੁਲੀਸ ਨੇ ਬਰਾਮਦ ਕਰ ਲਿਆ ਹੈ ਤੇ 9 ਰੌਂਦ ਵੀ ਬਰਾਮਦ ਕੀਤੇ ਹਨ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਹੈ।

ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਹੇਠ ਇੱਕ ਗ੍ਰਿਫ਼ਤਾਰ

ਫਗਵਾੜਾ(ਪੱਤਰ ਪ੍ਰੇਰਕ): ਰਾਵਲਪਿੰਡੀ ਪੁਲੀਸ ਨੇ ਇੱਕ ਨੌਜਵਾਨ ਨੂੰ ਕਾਬੂ ਕਰਕੇ ਉਸ ਕੋਲੋਂ ਚੋਰੀ ਦਾ ਮੋਟਰਸਾਈਕਲ ਬਰਾਮਦ ਕਰਕੇ ਦੋ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਨੀਰਜ ਪੁੱਤਰ ਰਾਮਜੀਤ ਵਾਸੀ ਸਿੰਬਲੀ ਨੇ ਦੱਸਿਆ ਕਿ ਸਬੰਧਤ ਵਿਅਕਤੀਆਂ ਨੇ ਸਪਲੈਂਡਰ ਮੋਟਰਸਾਈਕਲ ਚੋਰੀ ਕੀਤਾ ਹੈ। ਪੁਲੀਸ ਨੇ ਸ਼ਿਵਚਰਨ ਉਰਫ਼ ਸੋਨੂੰ ਵਾਸੀ ਰਾਮਪੁਰ ਸੁੰਨੜਾ ਤੇ ਸੁਖਬੀਰ ਸਿੰਘ ਉਰਫ਼ ਬਾਦਲ ਵਾਸੀ ਰਿਹਾਣਾ ਜੱਟਾਂ ਖਿਲਾਫ਼ ਕੇਸ ਦਰਜ ਕਰਕੇ ਸ਼ਿਵਚਰਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸੇ ਤਰ੍ਹਾਂ ਰਾਮ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਭਬਿਆਣਾ ਦੀ ਸ਼ਿਕਾਇਤ ’ਤੇ ਸ਼ਿਵਕਰਨ ਤੇ ਸੁਖਬੀਰ ਸਿੰਘ ਖ਼ਿਲਾਫ਼ ਪਸ਼ੂ ਚੋਰੀ ਕਰਨ ਸਬੰਧੀ ਕੇਸ ਦਰਜ ਕੀਤਾ ਹੈ।

Advertisement

Advertisement
Author Image

sukhwinder singh

View all posts

Advertisement