ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੈਸ਼ਨਲ ਕਾਨਫਰੰਸ ਨੇ ਮੀਰ ਨੂੰ ਕਸ਼ਮੀਰ ਦਾ ਨਵਾਂ ਸੂਬਾ ਪ੍ਰਧਾਨ ਥਾਪਿਆ

06:21 AM Nov 10, 2024 IST

ਸ੍ਰੀਨਗਰ:

Advertisement

ਨੈਸ਼ਨਲ ਕਾਨਫਰੰਸ (ਐੱਨਸੀ) ਨੇ ਸ਼ੌਕਤ ਅਹਿਮਦ ਮੀਰ ਨੂੰ ਕਸ਼ਮੀਰ ਦਾ ਨਵਾਂ ਸੂਬਾ ਪ੍ਰਧਾਨ ਨਿਯੁਕਤ ਕੀਤਾ ਹੈ। ਸੱਤਾਧਾਰੀ ਪਾਰਟੀ ਨੇ ਬਿਆਨ ’ਚ ਕਿਹਾ ਕਿ ਮੀਰ ਜੋ ਪਹਿਲਾਂ ਸੂਬਾ ਸਕੱਤਰ ਸਨ, ਹੁਣ ਪਾਰਟੀ ਦੀ ਕਸ਼ਮੀਰ ਯੂਨਿਟ ਦੇ ਨਵੇਂ ਸੂਬਾ ਪ੍ਰਧਾਨ ਹੋਣਗੇ। ਮੀਰ ਇਸ ਅਹੁਦੇ ’ਤੇ ਨਾਸਿਰ ਅਸਲਮ ਵਾਨੀ, ਜਿਨ੍ਹਾਂ ਨੂੰ ਮੁੱਖ ਮੰਤਰੀ ਉਮਰ ਅਬਦੁੱਲਾ ਦਾ ਸਲਾਹਕਾਰ ਲਾਇਆ ਗਿਆ ਹੈ, ਦੀ ਜਗ੍ਹਾ ਲੈਣਗੇ। ਇਸ ਦੌਰਾਨ ਸੱਜਾਦ ਸ਼ਫ਼ੀ ਉੜੀ ਜੋ ਕਿ ਪਹਿਲਾਂ ਬਾਰਾਮੁੱਲਾ ਦੇ ਜ਼ਿਲ੍ਹਾ ਪ੍ਰਧਾਨ ਸਨ, ਨੂੰ ਜਾਵਿਦ ਅਹਿਮਦ ਡਾਰ ਦੀ ਜਗ੍ਹਾ ਉੱਤਰੀ ਜ਼ੋਨ ਦਾ ਜ਼ੋਨਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੱਜਾਦ ਸ਼ਫ਼ੀ ਉੜੀ ਦੀ ਜਗ੍ਹਾ ਹੁਣ ਐਡਵੋਕੇਟ ਸ਼ਾਹਿਦ ਅਲੀ ਨੂੰ ਬਾਰਾਮੁੱਲਾ ਦੇ ਪ੍ਰਧਾਨ ਬਣਾਇਆ ਗਿਆ ਹੈ। -ਪੀਟੀਆਈ

Advertisement
Advertisement