ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਗਰ ਕੌਂਸਲ ਨੇ ਕਲੋਨੀ ’ਚੋਂ ਪਾਈਪ ਪੁੱਟਣ ਦਾ ਕੰਮ ਸ਼ੁਰੂ ਕਰਵਾਇਆ

11:41 AM Jul 08, 2024 IST
ਵਾਰਡ ਨੰਬਰ 9 ਵਿੱਚ ਮਸ਼ੀਨ ਨਾਲ ਡਰੇਨ ਦੀ ਕੀਤੀ ਜਾ ਰਹੀ ਸਫ਼ਾਈ।-ਫੋਟੋ: ਚਿੱਲਾ

ਪੱਤਰ ਪ੍ਰੇਰਕ
ਬਨੂੜ, 7 ਜੁਲਾਈ
ਸ਼ਹਿਰ ਦੇ ਬਰਸਾਤੀ ਪਾਣੀ ਦੇ ਨਿਕਾਸ ਦੇ ਨਾਕਸ ਪ੍ਰਬੰਧਾਂ ਅਤੇ ਪਾਣੀ ਦੇ ਰਾਹ ਦੇ ਅੜਿੱਕਿਆਂ ਨੂੰ ਦੂਰ ਨਾ ਕਰਨ ਦੇ ਰੋਸ ਵਜੋਂ ਸ਼ੁੱਕਰਵਾਰ ਨੂੰ ਸ਼ਹਿਰ ਵਾਸੀਆਂ ਵੱਲੋਂ ਕੌਂਸਲ ਦਫ਼ਤਰ ਵਿੱਚ ਦਿੱਤੇ ਧਰਨੇ ਤੋਂ ਬਾਅਦ ਨਗਰ ਕੌਂਸਲ ਬਨੂੜ ਹਰਕਤ ਵਿੱਚ ਆ ਗਈ ਹੈ।
ਕੌਂਸਲ ਵੱਲੋਂ ਅੱਜ ਹਾਈਡਰਾ ਮਸ਼ੀਨ ਰਾਹੀਂ ਬਨੂੜ-ਰਾਜਪੁਰਾ ਕੌਮੀ ਮਾਰਗ ਉੱਤੇ ਇੱਕ ਪ੍ਰਾਈਵੇਟ ਕਲੋਨਾਈਜ਼ਰ ਵੱਲੋਂ ਨਿਕਾਸੀ ਪਾਣੀ ਦੀ ਖੁੱਲੀ ਚੋਈ ਵਿੱਚ ਪਾਏ ਗਏ ਪਾਈਪਾਂ ਨੂੰ ਪੁਟਾਏ ਜਾਣ ਦਾ ਕੰਮ ਆਰੰਭ ਕਰਾਇਆ ਗਿਆ।
ਕੌਂਸਲ ਦੇ ਪ੍ਰਧਾਨ ਜਗਤਾਰ ਸਿੰਘ ਕੰਬੋਜ ਨੇ ਦੱਸਿਆ ਕਿ ਅੱਜ ਵੱਡੇ ਪਾਈਪ ਪੁੱਟ ਦਿੱਤੇ ਗਏ ਹਨ ਤੇ ਤਕਰੀਬਨ ਅੱਧਾ ਕਿਲੋਮੀਟਰ ਦੀ ਲੰਬਾਈ ਤੱਕ ਪਈ ਹੋਈ ਪਾਈਪ ਲਾਈਨ ਨੂੰ ਜੇਸੀਬੀ ਨਾਲ ਪੁਟਾਇਆ ਜਾਵੇਗਾ ਤੇ ਇਸ ਕੰਮ ਲਈ ਚਾਰ-ਪੰਜ ਦਿਨ ਲੱਗਣਗੇ। ਉਨ੍ਹਾਂ ਕਿਹਾ ਕਿ ਪਾਈਪ ਪੁੱਟਣ ਮਗਰੋਂ ਖੁੱਲ੍ਹੀ ਚੋਈ ਦੀ ਸਫ਼ਾਈ ਕਰਵਾ ਦਿੱਤੀ ਜਾਵੇਗੀ।
ਉਨ੍ਹਾਂ ਇਹ ਵੀ ਦੱਸਿਆ ਕਿ ਕੌਮੀ ਮਾਰਗ ਦੇ ਆਲੇ ਦੁਆਲੇ ਬਣੀ ਹੋਈ ਡਰੇਨ ਦੀ ਸਫ਼ਾਈ ਵੀ ਮਸ਼ੀਨ ਨਾਲ ਕਰਾਈ ਜਾ ਰਹੀ ਹੈ ਅਤੇ ਅਗਲੇ ਦੋ ਦਿਨਾਂ ਦੌਰਾਨ ਸਾਰੀ ਸਫ਼ਾਈ ਕਰਵਾ ਦਿੱਤੀ ਜਾਵੇਗੀ।
ਬਨੂੜ ਦੀ ਐੱਮਸੀ ਰੋਡ ’ਤੇ ਹਰ ਮੀਂਹ ਸਮੇਂ ਭਰਦੇ ਤਿੰਨ-ਤਿੰਨ ਫੁੱਟ ਪਾਣੀ ਦੇ ਨਿਕਾਸੀ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੁਸ਼ਕਲ ਦੇ ਹੱਲ ਲਈ ਸੋਮਵਾਰ ਨੂੰ ਨਗਰ ਕੌਂਸਲ ਦੇ ਦਫ਼ਤਰ ਵਿੱਚ ਵਿਸ਼ੇਸ਼ ਮੀਟਿੰਗ ਹੋ ਰਹੀ ਹੈ। ਕੌਂਸਲ ਪ੍ਰਧਾਨ ਜਗਤਾਰ ਸਿੰਘ ਕੰਬੋਜ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਨੈਸ਼ਨਲ ਹਾਈਵੇਅ ਅਥਾਰਿਟੀ ਦੇ ਅਧਿਕਾਰੀਆਂ ਤੋਂ ਇਲਾਵਾ ਬਾਕੀ ਵਿਭਾਗਾਂ ਦੇ ਅਧਿਕਾਰੀ ਵੀ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਬਨੂੜ ਵਿੱਚ ਐੱਮਸੀ ਰੋਡ, ਬਾਬਾ ਬੰਦਾ ਸਿੰਘ ਬਹਾਦਰ ਗੁਰਦੁਆਰਾ ਦੇ ਪਿਛਲੇ ਪਾਸੇ ਵਾਲੀ ਰੋਡ ਤੇ ਕੁੱਝ ਹੋਰ ਥਾਵਾਂ ਤੇ ਪਾਣੀ ਦੇ ਅੜਿੱਕਿਆਂ ਸਬੰਧੀ ਅਤੇ ਨਿਕਾਸੀ ਲਈ ਕਾਰਗਰ ਉਪਰਾਲੇ ਸਬੰਧੀ ਯੋਜਨਾ ਉਲੀਕੀ ਜਾਵੇਗੀ।

Advertisement

ਕੋ-ਆਪਰੇਟਿਵ ਬੈਂਕ ਦੀ ਥਾਂ ਬਦਲਣ ਲਈ ਮੰਗੀਆਂ ਕੋਟੇਸ਼ਨਾਂ

ਬਨੂੜ ਵਿੱਚ ਕੋ-ਆਪਰੇਟਿਵ ਬੈਂਕ ਦੀ ਸ਼ਾਖ਼ਾ ਨੂੰ ਨਵੀਂ ਥਾਂ ’ਤੇ ਤਬਦੀਲ ਕਰਨ ਲਈ ਜ਼ਿਲ੍ਹਾ ਬੈਂਕ ਵੱਲੋਂ ਕੋਟੇਸ਼ਨਾਂ ਮੰਗ ਲਈਆਂ ਗਈਆਂ ਹਨ। ਬੈਂਕ ਦੇ ਜ਼ਿਲ੍ਹਾ ਮੈਨੇਜਰ ਵੱਲੋਂ ਅੱਜ ਇਸ ਸਬੰਧੀ ਇਸ਼ਤਿਹਾਰ ਦੇ ਕੇ ਬੈਂਕ ਲਈ ਇੱਕ ਹਜ਼ਾਰ ਵਰਗ ਫੁੱਟ ਥਾਂ ਸਬੰਧੀ ਪੰਦਰਾਂ ਦਿਨਾਂ ਦੇ ਅੰਦਰ-ਅੰਦਰ ਕੋਟੇਸ਼ਨਾਂ ਮੰਗੀਆਂ ਗਈਆਂ ਹਨ।

Advertisement
Advertisement