ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚਲਦੀ ਕਾਰ ਨੂੰ ਅੱਗ ਲੱਗੀ, ਡਰਾਈਵਰ ਦੀ ਮੌਤ

07:26 AM Nov 29, 2024 IST

ਗੁਰਦੀਪ ਸਿੰਘ ਭੱਟੀ
ਟੋਹਾਣਾ, 28 ਨਵੰਬਰ
ਇੱਥੇ ਬੀਤੀ ਅੱਧੀ ਰਾਤ ਟੋਹਾਣਾ-ਬਾਈਪਾਸ ’ਤੇ ਚਲਦੀ ਕਾਰ ਨੂੰ ਅੱਗ ਲੱਗ ਗਈ। ਇਸ ਦੌਰਾਨ ਡਰਾਈਵਰ ਦੀ ਅੱਗ ਵਿੱਚ ਸੜ ਕੇ ਮੌਤ ਹੋ ਗਈ। ਹਾਦਸੇ ਵਾਲੀ ਥਾਂ ’ਤੇ ਸਭ ਤੋਂ ਪਹਿਲਾਂ ਸੜਕ ਕੰਢੇ ਕਣਕ ਨੂੰ ਪਾਣੀ ਲਾ ਰਿਹਾ ਕਿਸਾਨ ਰੋਹਤਾਸ਼ ਪੁੱਜਿਆ।
ਕਿਸਾਨ ਮੁਤਾਬਿਕ ਉਸ ਨੂੰ ਰਾਤ 11.55 ਵਜੇ ਧਮਾਕੇ ਦੀ ਆਵਾਜ਼ ਆਈ। ਉਸ ਨੇ ਕਾਰ ਵਿੱਚ ਅੱਗ ਦੀਆਂ ਲਪਟਾਂ ਵੇਖ ਕੇ ਪੁਲੀਸ ਅਤੇ ਫਾਇਰ ਬ੍ਰਿਗੇਡ ਅਮਲੇ ਨੂੰ ਸੂਚਿਤ ਕੀਤਾ, ਜਦੋਂ ਤਕ ਫਾਇਰ ਬ੍ਰਿਗੇਡ ਅਮਲੇ ਨੇ ਅੱਗ ਬੁਝਾਈ ਉਦੋਂ ਤਕ ਕਾਰ ਦੀ ਅਗਲੀ ਸੀਟ ’ਤੇ ਕੇਵਲ ਡਰਾਈਵਰ ਦਾ ਪਿੰਜਰ ਰਹਿ ਗਿਆ ਸੀ। ਮ੍ਰਿਤਕ ਡਰਾਈਵਰ ਦੀ ਪਛਾਣ ਪਿੰਡ ਹੈਦਰਵਾਲਾ ਦਾ ਜਸਪਾਲ ਸਿੰਘ (48) ਵਜੋਂ ਹੋਈ। ਮ੍ਰਿਤਕ ਦੀਆਂ ਤਿੰਨ ਧੀਆਂ ਅਤੇ ਇੱਕ ਪੁੱਤਰ ਹੈ। ਪੁਲੀਸ ਅਨੁਸਾਰ ਕਾਰ ਨੰਬਰ ਐੱਚਆਰ23 ਕੇ 4697 ਦੇ ਅਧਾਰ ’ਤੇ ਉਸ ਦੇ ਮਾਲਕ ਦੀ ਪਛਾਣ ਵਿਨੋਦ ਕੁਮਾਰ ਗੋਇਲ ਵਜੋਂ ਹੋਈ ਹੈ। ਜਦੋਂ ਪੁਲੀਸ ਨੇ ਵਿਨੋਦ ਕੁਮਾਰ ਗੋਇਲ ਨਾਲ ਗੱਲ ਕੀਤੀ ਤਾਂ ਪਤਾ ਲੱਗਿਆ ਕਿ ਉਸ ਦਾ ਡਰਾਈਵਰ ਜਸਪਾਲ ਕਾਰ ਦੀ ਸਰਵਿਸ ਹਿਸਾਰ ਤੋਂ ਕਰਵਾ ਕੇ ਆ ਰਿਹਾ ਸੀ।
ਪੁਲੀਸ ਮੁਤਾਬਿਕ ਜਦੋਂ ਕਾਰ ਵਿੱਚ ਅਚਾਨਕ ਅੱਗ ਲਗੀ ਤਾਂ ਡਰਾਈਵਰ ਨੇ ਕਾਰ ਕੱਚੇ ’ਤੇ ਉਤਾਰ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਹੋਣੀ ਪਰ ਕਾਰ ਦੀ ਖਿੜਕੀ ਲੌਕ ਹੋਣ ਕਰਕੇ ਉਹ ਬਾਹਰ ਨਹੀਂ ਆ ਸਕਿਆ। ਲਾਸ਼ ਨੂੰ ਪੋਸਟਮਾਰਟਮ ਲਈ ਅਗਰੋਹਾ ਮੈਡੀਕਲ ਕਾਲਜ ਅਤੇ ਹਸਪਤਾਲ ਭੇਜਿਆ ਗਿਆ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਵੀ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ। ਪੁਲੀਸ ਇਸ ਸਬੰਧੀ ਕਾਰਵਾਈ ਕਰ ਰਹੀ ਹੈ।

Advertisement

Advertisement