For the best experience, open
https://m.punjabitribuneonline.com
on your mobile browser.
Advertisement

ਫ਼ਿਲਮ ‘ਜੱਟ ਐਂਡ ਜੂਲੀਅਟ-3’ 28 ਜੂਨ ਨੂੰ ਹੋਵੇਗੀ ਰਿਲੀਜ਼

08:15 AM May 03, 2024 IST
ਫ਼ਿਲਮ ‘ਜੱਟ ਐਂਡ ਜੂਲੀਅਟ 3’ 28 ਜੂਨ ਨੂੰ ਹੋਵੇਗੀ ਰਿਲੀਜ਼
Advertisement

ਚੰਡੀਗੜ੍ਹ: ਅਦਾਕਾਰ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਫ਼ਿਲਮ ‘ਜੱਟ ਐਂਡ ਜੂਲੀਅਟ 3’ ਵਿੱਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਵੀਰਵਾਰ ਨੂੰ ਦੋਵਾਂ ਨੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਦਿੱਤੀ ਕਿ ਫ਼ਿਲਮ 28 ਜੂਨ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ। ਦਿਲਜੀਤ ਨੇ ਇੰਸਟਾਗ੍ਰਾਮ ’ਤੇ ਫ਼ਿਲਮ ਦਾ ਪੋਸਟਰ ਸਾਂਝਾ ਕਰਦਿਆਂ ਲਿਖਿਆ, ‘ਫਤਹਿ ਅਤੇ ਪੂਜਾ ਵਾਪਸ ਆ ਗਏ ਹਨ ਜੱਟ ਐਂਡ ਜੂਲੀਅਟ 3 ਵਿੱਚ, ਇਹ ਫ਼ਿਲਮ 28 ਜੂਨ ਨੂੰ ਰਿਲੀਜ਼ ਹੋਵੇਗੀ।’ ਇਸ ਮਗਰੋਂ ਉਸ ਦੇ ਚਾਹੁਣ ਵਾਲਿਆਂ ਨੇ ਸੋਸ਼ਲ ਮੀਡੀਆ ’ਤੇ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਹਾਲ ਹੀ ਵਿੱਚ ਦਿਲਜੀਤ ਅਤੇ ਨੀਰੂ ਨੇ ਕੈਨੇਡਾ ਦੇ ਵੈਨਕੂਵਰ ਦਾ ਟੂਰ ਕੀਤਾ। ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਇਸ ਟੂਰ ਦੀਆਂ ਕਈ ਵੀਡੀਓ’ਜ਼ ਵਾਇਰਲ ਕੀਤੀਆਂ ਹਨ, ਜਿਨ੍ਹਾਂ ਵਿੱਚ ਦਿਲਜੀਤ ਨੂੰ ਨੀਰੂ ਬਾਜਵਾ ਨੂੰ ਪੰਜਾਬੀ ਫਿਲਮ ਸਨਅਤ ਦੀ ‘ਰਾਣੀ’ ਕਹਿੰਦਿਆਂ ਦੇੇਖਿਆ ਜਾ ਸਕਦਾ ਹੈ। ਦਿਲਜੀਤ ਨੇ ਪੰਜਾਬੀ ਵਿੱਚ ਕਿਹਾ, ‘‘ਮੇਰੀ ਫ਼ਿਲਮੀ ਯਾਤਰਾ ਨੀਰੂ ਬਾਜਵਾ ਨਾਲ ਸ਼ੁਰੂ ਹੋਈ।.... ਉਹ ਇੱਥੇ ਸਟੇਡੀਅਮ ਵਿੱਚ ਹੈ। ਅਸੀਂ ਸਾਰੇ ਤੁਹਾਨੂੰ ਪਿਆਰ ਕਰਦੇ ਹਾਂ ਨੀਰੂ ਬਾਜਵਾ ਜੀ। ਅਸੀਂ ਸਭ ਤੁਹਾਡਾ ਸਨਮਾਨ ਕਰਦੇ ਹਾਂ, ਤੁਸੀਂ ਸਾਡੀ ਪੰਜਾਬੀ ਸਨਅਤ ਦੀ ਇਕੱਲੀ ਰਾਣੀ ਹੋ। ਇਸ ਤੋਂ ਇਲਾਵਾ ਸਾਡੀ ਫ਼ਿਲਮ ‘ਜੱਟ ਐਂਡ ਜੂਲੀਅਟ 3’ ਵੀ ਆ ਰਹੀ ਹੈ। ਸਾਨੂੰ ਪਿਆਰ ਦਿਓ।’’ ਇਸ ਮਗਰੋਂ ਦਰਸ਼ਕ ਤਾਲੀਆਂ ਵਜਾਉਣ ਲੱਗੇ। ਦਿਲਜੀਤ ਦੇ ਸੰਗੀਤ ਪ੍ਰੋਗਰਾਮ ਵਿੱਚ ਹਿੱਸਾ ਲੈਣ ਮਗਰੋਂ ਨੀਰੂ ਨੇ ਇੰਸਟਾਗ੍ਰਾਮ ’ਤੇ ਪ੍ਰੋਗਰਾਮ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਫ਼ਿਲਮ ‘ਜੱਟ ਐਂਡ ਜੂਲੀਅਟ 3’ ਦਾ ਨਿਰਦੇਸ਼ਨ ਜਗਦੀਪ ਸਿੱਧੂ ਨੇ ਕੀਤਾ ਹੈ। -ਏਐੱਨਆਈ

Advertisement

Advertisement
Author Image

sukhwinder singh

View all posts

Advertisement
Advertisement
×