ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੋਟਰਸਾਈਕਲ ਸਵਾਰਾਂ ਨੇ ਔਰਤ ਤੋਂ ਮੋਬਾਈਲ ਫੋਨ ਤੇ ਨਗਦੀ ਖੋਹੀ

08:36 AM Jul 19, 2023 IST
ਸੀਸੀਟੀਵੀ ਕੈਮਰੇ ਦੀ ਫੁਟੇਜ ’ਚ ਦਿਖਾਈ ਦਿੰਦੇ ਹੋਏ ਝਪਟਮਾਰ। -ਫੋਟੋ: ਟੱਕਰ

ਪੱਤਰ ਪ੍ਰੇਰਕ
ਮਾਛੀਵਾੜਾ, 18 ਜੁਲਾਈ
ਸਥਾਨਕ ਸ਼ਹਿਰ ਵਿਚ ਦਨਿ-ਦਿਹਾੜੇ ਮੋਟਰਸਾਈਕਲ ਸਵਾਰ ਝਪਟਮਾਰ ਇੱਕ ਔਰਤ ਤੋਂ ਮੋਬਾਈਲ ਫੋਨ ਤੇ ਨਗਦੀ ਖੋਹ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਮਹਿਲਾ ਰਾਣੀ ਟਕਿਆਰ ਕੱਲ੍ਹ ਦੁਰਗਾ ਸ਼ਕਤੀ ਮੰਦਰ ਤੋਂ ਮੱਥਾ ਟੇਕ ਕੇ ਆਪਣੇ ਘਰ ਨੂੰ ਪਰਤ ਰਹੀ ਸੀ। ਇਸੇ ਦੌਰਾਨ ਪੁਰਾਣਾ ਡਾਕਖਾਨੇ ਨੇੜੇ ਗਲੀ ’ਚੋਂ ਦੋ ਮੋਟਰਸਾਈਕਲ ਸਵਾਰ ਆਏ ਜਨਿ੍ਹਾਂ ਨੇ ਉਸ ਦੇ ਹੱਥ ਵਿਚ ਫੜਿਆ ਪਰਸ ਖੋਹ ਲਿਆ। ਇਹ ਝਪਟਮਾਰ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਮਹਿਲਾ ਅਨੁਸਾਰ ਉਸ ਦੇ ਪਰਸ ਵਿੱਚ ਮੋਬਾਈਲ ਫੋਨ ਅਤੇ ਤਿੰਨ ਹਜ਼ਾਰ ਰੁਪਏ ਦੇ ਕਰੀਬ ਨਗਦੀ ਸੀ। ਇਸ ਦੀ ਸੂਚਨਾ ਪੁਲੀਸ ਨੂੰ ਦੇ ਦਿੱਤੀ ਗਈ। ਇਸ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਰਿਕਾਰਡ ਹੋ ਗਈ ਹੈ। ਫੁਟੇਜ ਵਿੱਚ ਦਿਖਾਈ ਦੇ ਰਹੇ ਝਪਟਮਾਰਾਂ ਦੇ ਮੋਟਰਸਾਈਕਲ ਦੀ ਪਿਛਲੀ ਨੰਬਰ ਪਲੇਟ ਮੌਜੂਦ ਨਹੀਂ ਸੀ ਜਦੋਂਕਿ ਅਗਲੀ ਨੰਬਰ ਪਲੇਟ ਵੀ ਤੋੜੀ ਹੋਈ ਸੀ। ਦਨਿ-ਦਿਹਾੜੇ ਸ਼ਹਿਰ ਦੀ ਸੰਘਣੀ ਆਬਾਦੀ ਵਿਚ ਝਪਟਮਾਰੀ ਦੀਆਂ ਘਟਨਾਵਾਂ ਵਾਪਰਨ ਕਾਰਨ ਲੋਕਾਂ ਵਿੱਚ ਖੌਫ਼ ਹੈ। ਪੁਲੀਸ ਵੱਲੋਂ ਫ਼ਿਲਹਾਲ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ’ਤੇ ਜਾਂਚ ਕਰ ਕੇ ਝਪਟਮਾਰਾਂ ਦੀ ਪੈੜ ਨੱਪੀ ਜਾ ਰਹੀ ਹੈ।

Advertisement

Advertisement
Tags :
ਸਵਾਰਾਂਖੋਹੀਨਗਦੀਮੋਟਰਸਾਈਕਲਮੋਬਾਈਲ
Advertisement