For the best experience, open
https://m.punjabitribuneonline.com
on your mobile browser.
Advertisement

ਨਗਰ ਕੌਂਸਲ ਪ੍ਰਧਾਨ ਦੇ ਘਰ ਪੁਲੀਸ ਦੇ ਛਾਪੇ ਤੋਂ ਹੰਗਾਮਾ

05:27 PM Nov 27, 2024 IST
ਨਗਰ ਕੌਂਸਲ ਪ੍ਰਧਾਨ ਦੇ ਘਰ ਪੁਲੀਸ ਦੇ ਛਾਪੇ ਤੋਂ ਹੰਗਾਮਾ
Advertisement

ਜੋਗਿੰਦਰ ਸਿੰਘ ਓਬਰਾਏ

Advertisement

ਖੰਨਾ, 27 ਨਵੰਬਰ

Advertisement

ਇਥੋਂ ਦੇ ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਦੇ ਘਰ ਬਾਅਦ ਦੁਪਹਿਰ ਅਚਾਨਕ ਪੁਲੀਸ ਦੇ ਦਾਖਲ ਹੋਣ ’ਤੇ ਭਾਰੀ ਹੰਗਾਮਾ ਹੋਇਆ। ਦੱਸਣਾ ਬਣਦਾ ਹੈ ਕਿ ਕੌਂਸਲ ਪ੍ਰਧਾਨ ’ਤੇ ਕੂੜਾ ਨਿਪਟਾਰੇ ਦੇ ਟੈਂਡਰ ਅਤੇ ਹੋਰ ਵਿਕਾਸ ਕਾਰਜਾਂ ਦੇ ਟੈਂਡਰਾਂ ਵਿਚ ਗਬਨ ਕਰਨ ਦੇ ਦੋਸ਼ ਲਾਏ ਗਏ ਸਨ। ਇਸ ਮਾਮਲੇ ਵਿਚ ਕੌਂਸਲ ਪ੍ਰਧਾਨ ਨੇ ਹਾਈਕੋਰਟ ਦਾ ਰੁਖ਼ ਕੀਤਾ ਸੀ ਤੇ ਹਾਈ ਕੋਰਟ ਨੇ ਕੌਂਸਲ ਪ੍ਰਧਾਨ ਨੂੰ ਰਾਹਤ ਦਿੰਦਿਆਂ ਹੁਕਮ ਜਾਰੀ ਕੀਤਾ ਸੀ ਕਿ ਪ੍ਰਧਾਨ ਦੀ ਗ੍ਰਿਫ਼ਤਾਰੀ ਤੋਂ 10 ਦਿਨ ਪਹਿਲਾਂ ਨੋਟਿਸ ਦੇਣਾ ਲਾਜ਼ਮੀ ਹੋਵੇਗਾ ਪਰ ਪੁਲੀਸ ਹਾਈਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੀ ਹੈ। ਅੱਜ ਖੰਨਾ ਦੇ ਉੱਤਮ ਨਗਰ ਸਥਿਤ ਕੌਂਸਲ ਪ੍ਰਧਾਨ ਲੱਧੜ ਦੇ ਘਰ ਪੁਲੀਸ ਪੁੱਜ ਗਈ ਜਿਸ ਕਾਰਨ ਮਾਮਲਾ ਗਰਮਾ ਗਿਆ। ਕੌਂਸਲ ਪ੍ਰਧਾਨ ਦੇ ਪਰਿਵਾਰ ਅਤੇ ਕਾਂਗਰਸ ਪਾਰਟੀ ਨੇ ਇਸ ਦਾ ਵਿਰੋਧ ਕੀਤਾ।

ਇਸ ਛਾਪੇਮਾਰੀ ਦੀ ਜਾਣਕਾਰੀ ਜਦੋਂ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੂੰ ਮਿਲੀ ਤਾਂ ਉਹ ਆਪਣੇ ਸਾਥੀਆਂ ਸਮੇਤ ਕੌਂਸਲ ਪ੍ਰਧਾਨ ਦੇ ਘਰ ਪੁੱਜੇ ਜਿਨ੍ਹਾਂ ਦੀ ਐਸਐਚਓ ਹਰਦੀਪ ਸਿੰਘ ਨਾਲ ਬਹਿਸ ਵੀ ਹੋਈ। ਸ੍ਰੀ ਕੋਟਲੀ ਨੇ ਪੁਲੀਸ ਨੂੰ ਪੁੱਛਿਆ ਕਿ ਉਹ ਕਿਸ ਕੇਸ ਲਈ ਪ੍ਰਧਾਨ ਦੇ ਘਰ ਆਏ ਹਨ ਅਤੇ ਪਰਿਵਾਰ ਨੂੰ ਕਿਉਂ ਤੰਗ ਕੀਤਾ ਜਾ ਰਿਹਾ ਹੈ ਜਿਸ ਉਪਰੰਤ ਪੁਲੀਸ ਵੱਲੋਂ ਕੋਈ ਜਵਾਬ ਨਾ ਮਿਲਿਆ ਤਾਂ ਪੁਲੀਸ ਟੀਮ ਵਾਪਸ ਚਲੀ ਗਈ। ਕੌਂਸਲ ਪ੍ਰਧਾਨ ਦੇ ਭਰਾ ਰਣਬੀਰ ਸਿੰਘ ਨੇ ਦੱਸਿਆ ਕਿ ਉਹ ਜੁੜਵਾਂ ਭਰਾ ਹਨ ਤੇ ਅੱਜ ਦੋਵਾਂ ਦਾ ਜਨਮ ਦਿਨ ਸੀ। ਉਹ ਘਰ ਵਿਚ ਆਪਣੇ ਬੱਚਿਆਂ ਨਾਲ ਜਨਮ ਦਿਨ ਮਨਾਉਣ ਦੀਆਂ ਗੱਲਾਂ ਕਰ ਰਹੇ ਸਨ ਤਾਂ ਐਸਐਚਓ ਆਪਣੀ ਟੀਮ ਸਮੇਤ ਉਨ੍ਹਾਂ ਦੇ ਘਰ ਵਿਚ ਦਾਖਲ ਹੋ ਗਏ। ਜਦੋਂ ਪੁਲੀਸ ਤੋਂ ਸਰਚ ਵਾਰੰਟ ਮੰਗਿਆ ਗਿਆ ਤਾਂ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ ਸਗੋਂ ਧਮਕੀਆਂ ਦੇਣ ਦੀ ਕੋਸ਼ਿਸ਼ ਕੀਤੀ।

ਸ੍ਰੀ ਕੋਟਲੀ ਨੇ ਕਿਹਾ ਕਿ ਨਗਰ ਕੌਂਸਲ ਪ੍ਰਧਾਨ ਕਾਂਗਰਸ ਦਾ ਹੈ ਉਸ ’ਤੇ ਪੁਲੀਸ ਵੱਲੋਂ ‘ਆਪ’ ਵਿਚ ਸ਼ਾਮਲ ਹੋਣ ਲਈ ਦਬਾਅ ਪਾਇਆ ਜਾ ਰਿਹਾ ਹੈ। ਇਸ ਕਾਰਨ ਕਈ ਤਰ੍ਹਾਂ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ ਜਿਸ ਦੇ ਵਿਰੋਧ ਵਿਚ ਕੌਂਸਲ ਪ੍ਰਧਾਨ ਨੇ ਹਾਈਕੋਰਟ ਦਾ ਸਹਾਰਾ ਲੈ ਕੇ ਉਥੋਂ ਰਾਹਤ ਹਾਸਲ ਕੀਤੀ ਸੀ ਅਤੇ ਅਦਾਲਤ ਨੇ ਹੁਕਮ ਜਾਰੀ ਕੀਤਾ ਸੀ ਕਿ ਪ੍ਰਧਾਨ ਦੀ ਗ੍ਰਿਫ਼ਤਾਰੀ ਤੋਂ 10 ਦਿਨ ਪਹਿਲਾਂ ਨੋਟਿਸ ਦੇਣਾ ਲਾਜ਼ਮੀ ਹੋਵੇਗਾ ਪਰ ਪੁਲੀਸ ਹਾਈਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੀ ਹੈ।

ਦੂਜੇ ਪਾਸੇ ਥਾਣਾ ਸਿਟੀ-2 ਦੇ ਐਸਐਚਓ ਹਰਦੀਪ ਸਿੰਘ ਨੇ ਸਾਬਕਾ ਮੰਤਰੀ ਕੋਟਲੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਨੋਟਿਸ ਦੇਣ ਆਏ ਸਨ ਕਿਉਂਕਿ ਵਾਰ ਵਾਰ ਫੋਨ ਕਰਨ ਦੇ ਬਾਵਜੂਦ ਨਗਰ ਕੌਂਸਲ ਪ੍ਰਧਾਨ ਪੁਲੀਸ ਦੀ ਜਾਂਚ ਵਿਚ ਸ਼ਾਮਲ ਨਹੀਂ ਹੋ ਰਹੇ ਸਨ। ਇਸ ਮੌਕੇ ਬਲਾਕ ਸੰਮਤੀ ਖੰਨਾ ਦੇ ਸਾਬਕਾ ਚੇਅਰਮੈਨ ਸਤਨਾਮ ਸਿੰਘ ਸੋਨੀ, ਕੌਂਸਲਰ ਅਮਰੀਸ਼ ਕਾਲੀਆ, ਹਰਜਿੰਦਰ ਸਿੰਘ ਇਕੋਲਾਹਾ, ਹਰਮੇਸ਼ ਬੱਤਾ, ਹਰਵਿੰਦਰ ਤਿਵਾੜੀ ਆਦਿ ਹਾਜ਼ਰ ਸਨ।

Advertisement
Author Image

sukhitribune

View all posts

Advertisement