ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਾਲੇ ਵੀ ਬੰਦ ਰਹੇਗਾ ਸੂਬੇ ਦਾ ਸਭ ਤੋਂ ਮਹਿੰਗਾ ਟੌਲ ਪਲਾਜ਼ਾ

06:50 AM Jul 10, 2024 IST
ਮੀਟਿੰਗ ਮਗਰੋਂ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ। -ਫੋਟੋ: ਇੰਦਰਜੀਤ ਵਰਮਾ

ਗਗਨਦੀਪ ਅਰੋੜਾ
ਲੁਧਿਆਣਾ, 9 ਜੁਲਾਈ
ਸੂਬੇ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੌਲ ਪਲਾਜ਼ਾ ਹਾਲੇ ਆਉਣ ਵਾਲੇ ਸਮੇਂ ਦੌਰਾਨ ਵੀ ਬੰਦ ਹੀ ਰਹੇਗਾ। ਕਿਸਾਨ ਆਗੂਆਂ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਐੱਨਐੱਚਏਆਈ ਦੇ ਅਧਿਕਾਰੀਆਂ ਨਾਲ ਅੱਜ ਹੋਈ ਮੀਟਿੰਗ ’ਚ ਕੋਈ ਗੱਲ ਸਿਰੇ ਨਹੀਂ ਲੱਗ ਸਕੀ। ਇਸ ਤੋਂ ਬਾਅਦ ਕਿਸਾਨਾਂ ਨੇ ਫ਼ੈਸਲਾ ਲਿਆ ਕਿ ਉਨ੍ਹਾਂ ਦਾ ਧਰਨਾ ਹਾਲੇ ਜਾਰੀ ਰਹੇਗਾ। ਇਸ ਨਾਲ ਪ੍ਰਸ਼ਾਸਨ ਤੇ ਪੁਲੀਸ ਦੀ ਚਿੰਤਾ ਹੋਰ ਵਧ ਗਈ ਹੈ। ਨਾਲ ਦੀ ਨਾਲ ਪਿਛਲੇ ਕਾਫ਼ੀ ਸਮੇਂ ਤੋਂ ਟੌਲ ਪਲਾਜ਼ਾ ਦੇ ਬੰਦ ਹੋਣ ਕਾਰਨ ਐੱਨਐੱਚਏਆਈ ਦੀ ਵੀ ਪ੍ਰੇਸ਼ਾਨੀ ਵਧ ਚੁੱਕੀ ਹੈ। ਬੁੱਧਵਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਐੱਨਐੱਚਏਆਈ ਵੱਲੋਂ ਲਾਏ ਗਏ ਕੇਸ ਦੀ ਤਰੀਕ ਹੈ, ਜਿਸ ਵਿੱਚ ਹੁਣ ਕਿਸਾਨ ਵਕੀਲ ਦੇ ਰਾਹੀਂ ਆਪਣਾ ਪੱਖ ਰੱਖਣਗੇ। ਇਸ ਦੇ ਨਾਲ ਹੀ ਵੀਰਵਾਰ ਨੂੰ ਫਿਰ ਤੋਂ ਪ੍ਰਸ਼ਾਸਨ ਨੇ ਕਿਸਾਨਾਂ ਤੇ ਐੱਨਐੱਚਏਆਈ ਦੀ ਟੀਮ ਨੂੰ ਮੀਟਿੰਗ ਲਈ ਸੱਦਿਆ ਹੈ।
ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪੰਜਾਬ ਪ੍ਰਧਾਨ ਦਿਲਬਾਗ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਪ੍ਰਸ਼ਾਸਨ ਨੇ ਮੀਟਿੰਗ ਲਈ ਸੱਦਿਆ ਸੀ, ਜਿਸ ’ਚ ਗੱਲ ਨਹੀਂ ਬਣ ਸਕੀ। ਐੱਨਐੱਚਏਆਈ ਦੇ ਅਧਿਕਾਰੀ ਟੌਲ ਦਰਾਂ ਘੱਟ ਕਰਨ ਲਈ ਨਹੀਂ ਮੰਨੇ, ਜਿਸ ਕਾਰਨ ਉਨ੍ਹਾਂ ਨੇ ਧਰਨਾ ਹਟਾਉਣ ਤੋਂ ਮਨ੍ਹਾ ਕਰ ਦਿੱਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪਾਣੀਪਤ ਤੋਂ ਲੈ ਕੇ ਜਲੰਧਰ ਤੱਕ 291 ਕਿਲੋਮੀਟਰ ਦਾ ਇਲਾਕਾ ਹੈ, ਜਿਸ ਵਿੱਚ ਐੱਨਐੱਚਏਆਈ ਨੇ ਕੋਈ ਕੰਮ ਨਹੀਂ ਕੀਤਾ। ਕਈ ਸੜਕਾਂ ਹਾਲੇ ਬਣਨੀਆਂ ਬਾਕੀ ਹਨ, ਸਰਵਿਸ ਲੇਨ ਵੀ ਸਹੀ ਨਹੀਂ ਕੀਤੀਆਂ ਗਈਆਂ ਤੇ ਨਾਲ ਹੀ ਸੈਂਕੜੇ ਕਿੱਲੋਮੀਟਰ ਤੱਕ ਸਟਰੀਟ ਲਾਈਟ ਨਹੀਂ ਹੈ। ਟੌਲ ਕੰਪਨੀ ਵਿਕਾਸ ਕਰਵਾਉਣ ਵੱਲ ਧਿਆਨ ਨਹੀਂ ਰੱਖਦੀ, ਜਿਸ ਕਾਰਨ ਰੋਜ਼ਾਨਾ ਕਈ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈ ਰਹੇ ਹਨ। ਟੌਲ ਕੰਪਨੀਆਂ ਸਿਰਫ ਟੌਲ ਵਧਾਉਣ ਤੋਂ ਇਲਾਵਾ ਕੁਝ ਨਹੀਂ ਕਰ ਰਹੀਆਂ। ਜਿਸਦਾ ਬੋਝ ਆਮ ਲੋਕਾਂ ਦੀ ਜੇਬ ’ਤੇ ਪੈ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਪਹਿਲਾਂ ਵੀ ਮੰਗ ਇਹੀ ਸੀ ਕਿ ਦਰਾਂ ’ਚ ਕਟੌਤੀ ਕੀਤੀ ਜਾਵੇ ਜਾਂ ਫਿਰ ਟੌਲ ਬੰਦ ਕੀਤਾ ਜਾਵੇ। ਹੁਣ ਵੀ ਇਹੀ ਮੰਗਾਂ ਹਨ। ਬੁੱਧਵਾਰ ਨੂੰ ਹਾਈ ਕੋਰਟ ਵਿੱਚ ਸੁਣਵਾਈ ਹੈ, ਜਿੱਥੇ ਕਿਸਾਨ ਆਪਣਾ ਵਕੀਲ ਖੜ੍ਹਾ ਕਰਨਗੇ ਤੇ ਜਵਾਬ ਦਾਇਰ ਕਰਨਗੇ। ਲੜਾਈ ਲੋਕਾਂ ਲਈ ਲੜੀ ਜਾ ਰਹੀ ਹੈ ਤੇ ਜੇਕਰ ਇਹ ਲੜਾਈ ਲੰਮੀ ਚੱਲੀ ਤਾਂ ਵੀ ਕਿਸਾਨ ਜ਼ਰੂਰ ਲੜਨਗੇ। ਜਦੋਂ ਤੱਕ ਕਿਸਾਨਾਂ ਵੱਲੋਂ ਰੱਖੀਆਂ ਮੰਗਾਂ ਮੰਨੀਆਂ ਨਹੀਂ ਜਾਣਗੀਆਂ, ਉਦੋਂ ਤੱਕ ਟੌਲ ਚਲਾਉਣ ਨਹੀਂ ਦਿੱਤਾ ਜਾਵੇਗਾ।

Advertisement

Advertisement