For the best experience, open
https://m.punjabitribuneonline.com
on your mobile browser.
Advertisement

ਵਿਧਾਇਕ ਵੱਲੋਂ ਸੀਵਰੇਜ ਸਮੱਸਿਆ ਵਾਲੀ ਥਾਂ ਦਾ ਦੌਰਾ

08:41 AM Jul 06, 2023 IST
ਵਿਧਾਇਕ ਵੱਲੋਂ ਸੀਵਰੇਜ ਸਮੱਸਿਆ ਵਾਲੀ ਥਾਂ ਦਾ ਦੌਰਾ
ਸੀਵਰੇਜ ਸਮੱਸਿਆ ਬਾਰੇ ਜਾਣਕਾਰੀ ਹਾਸਲ ਕਰਦੇ ਹੋਏ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ।
Advertisement

ਨਿੱਜੀ ਪੱਤਰ ਪ੍ਰੇਰਕ
ਖੰਨਾ, 5 ਜੁਲਾਈ
ਬਰਸਾਤੀ ਮੌਸਮ ਕਾਰਨ ਸ਼ਹਿਰ ਦੇ ਕੁਝ ਇਲਾਕਿਆਂ ਵਿਚੋਂ ਸੀਵਰੇਜ ਓਵਰਫਲੋਅ ਦੀਆਂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ’ਤੇ ਕਾਰਵਾਈ ਕਰਦਿਆਂ ਹਲਕਾ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਸੀਵਰੇਜ ਬੋਰਡ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਟੀਮ ਦੇ ਨਾਲ ਨਰੋਤਮ ਨਗਰ ਪੁੱਜੇ। ਜਿੱਥੇ ਵਿਧਾਇਕ ਸੌਂਦ ਨੇ ਮੌਕੇ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਤੋਂ ਸ਼ਹਿਰ ਦੀ ਇਸ ਸਮੱਸਿਆ ਦਾ ਕਾਰਨ ਪੁੱਛਿਆ। ਇਸ ਦੌਰਾਨ ਵਿਧਾਇਕ ਸੌਂਦ ਨੇ ਫੋਕਲ ਪੁਆਇੰਟ ਦੇ ਇਲਾਕੇ ਦਾ ਵੀ ਦੌਰਾ ਕੀਤਾ। ਵਿਧਾਇਕ ਵੱਲੋਂ ਨਿਰਦੇਸ਼ ਦਿੱਤੇ ਜਾਣ ਤੇ ਅਧਿਕਾਰੀਆਂ ਨੇ ਜਲਦ ਹੀ ਇਸ ਦਾ ਸਥਾਈ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਅਧਿਕਾਰੀਆਂ ਨੂੰ ਵਾਰਡ ਨੰਬਰ-13, 14 ਵਿਚ ਆ ਰਹੀ ਗੰਦੇ ਪਾਣੀ ਦੇ ਓਵਰਫਲੋਅ ਦੀ ਸਮੱਸਿਆ ਸਬੰਧੀ ਹੱਲ ਕਰਨ ਦੇ ਵੀ ਨਿਰਦੇਸ਼ ਦਿੱਤੇ। ਇਸ ਮੌਕੇ ਸੀਵਰੇਜ ਬੋਰਡ ਦੇ ਐਸਡੀਓ ਅੰਮ੍ਰਿਤਪਾਲ ਕੌਰ, ਈਓ ਚਰਨਜੀਤ ਸਿੰਘ, ਜੇਈ ਅਮਰਜੀਤ ਸਿੰਘ, ਤੇਜਿੰਦਰ ਸ਼ਰਮਾ, ਵਿਨੋਦ ਗੁਪਤਾ, ਮਹੇਸ਼ ਕੁਮਾਰ ਆਦਿ ਹਾਜ਼ਰ ਸਨ।

Advertisement

Advertisement
Tags :
Author Image

joginder kumar

View all posts

Advertisement
Advertisement
×