ਵਿਧਾਇਕ ਨੇ ਅਗਰਵਾਲ ਸਮਾਜ ਦੀ ਪੁਰਾਣੀ ਮੰਗ ਪੂਰੀ ਕੀਤੀ
ਨਿੱਜੀ ਪੱਤਰ ਪ੍ਰੇਰਕ
ਬਟਾਲਾ, 18 ਅਗਸਤ
ਸਥਾਨਕ ਵਿਧਾਇਕ ਸ਼ੈਰੀ ਕਲਸੀ ਨੇ ਅੱਜ ਅਗਰਵਾਲ ਸਮਾਜ ਦੀ 2010 ਦੀ ਪੁਰਾਣੀ ਮੰਗ ਨੂੰ ਪੂਰੀ ਕਰਦਿਆਂ ਮਹਾਰਾਜਾ ਅਗਰਸੈਨ ਨੂੰ ਸਮਰਪਿਤ ਬਟਾਲਾ-ਅੰਮ੍ਰਿਤਸਰ ਬਾਈਪਾਸ ਚੌਂਕ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਪੰਜਾਬ ਪ੍ਰਧਾਨ ਸੁਰਿੰਦਰ ਅਗਰਵਾਲ, ਉਪ ਚੇਅਰਮੈਨ ਪ੍ਰਸ਼ੋਤਮ ਲਾਲ ਅਗਰਵਾਲ ਸਮੇਤ ਅਗਰਵਾਲ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਬਟਾਲਾ ਸ਼ਹਿਰ ਦੇ ਮੁੱਖ ਚੌਕ ਬਟਾਲਾ-ਅੰਮ੍ਰਿਤਸਰ ਬਾਈਪਾਸ ਚੌਂਕ ਮਹਾਰਾਜਾ ਅਗਰਸੈਨ ਨੂੰ ਸਮਰਪਿਤ ਕੀਤਾ ਗਿਆ ਹੈ ਅਤੇ ਇਸ ਚੌਂਕ ਦਾ ਨਵੀਨੀਕਰਨ ਕਰਕੇ ਇਸ ਨੂੰ ਖੂਬਸੂਰਤ ਬਣਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਅਗਰਵਾਲ ਭਾਈਚਾਰੇ ਦੇ ਲੋਕਾਂ ਦੀ ਕਈ ਸਾਲਾਂ ਤੋਂ ਚਿਰੋਕਣੀ ਮੰਗ ਪੂਰੀ ਕੀਤੀ ਗਈ ਹੈ ਅਤੇ ਇਸੇ ਤਰ੍ਹਾਂ ਸ਼ਹਿਰ ਦੇ ਪ੍ਰਮੁੱਖ ਚੌਕਾਂ ਦਾ ਸੁੰਦਰੀਕਰਨ ਕੀਤਾ ਜਾਵੇਗਾ। ਇਸ ਮੌਕੇ ਪ੍ਰੋਜੈਕਟ ਦੇ ਇੰਚਾਰਜ ਵੀ.ਐਮ. ਗੋਇਲ ਸੂਬਾਈ ਪ੍ਰਧਾਨ ਸੁਰਿੰਦਰ ਹਿਮਾਂਸ਼ੂ, ਰਾਕੇਸ਼ ਗੋਇਲ ਸਮੇਤ ਹੋਰ ਅਗਰਵਾਲ ਭਾਈਚਾਰੇ ਦੀਆਂ ਹਸਤੀਆਂ ਹਾਜ਼ਰ ਸਨ।