ਸ਼ਰਾਰਤੀ ਅਨਸਰਾਂ ਨੇ ਭਾਜਪਾ ਦਾ ਬੂਥ ਪੁੱਟਿਆ
09:14 AM Jun 02, 2024 IST
Advertisement
ਪੱਤਰ ਪ੍ਰੇਰਕ
ਮੂਨਕ, 1 ਜੂਨ
ਮੂਨਕ ਵਿੱਚ ਬੜੇ ਹੀ ਸ਼ਾਂਤਮਈ ਤਰੀਕੇ ਨਾਲ ਵੋਟਿੰਗ ਪ੍ਰਕਿਰਿਆ ਨੇਪਰੇ ਚੜ੍ਹੀ। ਮਿਲੀ ਸੂਚਨਾ ਮੁਤਾਬਕ ਪਿੰਡ ਹਮੀਰਗੜ੍ਹ ਵਿੱਚ ਕੁਝ ਸ਼ਰਾਰਤੀ ਅਨਸਰਾਂ ਨੇ ਭਾਰਤੀ ਜਨਤਾ ਪਾਰਟੀ ਦਾ ਬੂਥ ਪੁੱਟ ਦਿੱਤਾ ਸੀ। ਪਰ ਮੌਕੇ ਤੇ ਪੁੱਜੇ ਪ੍ਰਸ਼ਾਸਨ ਅਧਿਕਾਰੀ ਅਤੇ ਐੱਮਐਲਏ ਬਰਿੰਦਰ ਗੋਇਲ ਨੇ ਮਸਲਾ ਸ਼ਾਂਤ ਕਰਵਾ ਕੇ ਉਸੇ ਥਾਂ ’ਤੇ ਬੂਥ ਲਗਵਾ ਦਿੱਤਾ। 85 ਸਾਲਾ ਰਿਟਾਇਰਡ ਗਿਆਨੀ ਟੀਚਰ ਮਾਸਟਰ ਨਰਿੰਦਰ ਸਿੰਘ ਨੇ ਵੀ ਆਪਣੇ ਵਾਰਸਾਂ ਨਾਲ ਜਾ ਕੇ ਮੂਨਕ ਸ਼ਹਿਰ ਦੇ ਪੋਲਿੰਗ ਬੂਥ ਨੰਬਰ 107 ਆਈ ਟੀ ਆਈ ਵਿੱਚ ਵੋਟ ਪਾ ਕੇ ਆਪਣੀ ਮਤ ਦਾ ਇਸਤੇਮਾਲ ਕੀਤਾ।
Advertisement
Advertisement