ਅਹਿਮ ਮਾਮਲਿਆਂ ’ਤੇ ਕੋਈ ਫ਼ੈਸਲਾ ਨਾ ਹੋਣ ਕਾਰਨ ਡਬਲਿਊਟੀਓ ਦੀ ਮੰਤਰੀ ਪੱਧਰੀ ਮੀਟਿੰਗ ਬੇਸਿੱਟਾ ਰਹੀ
11:43 AM Mar 02, 2024 IST
ਆਬੂ ਧਾਬੀ, 2 ਮਾਰਚ
ਵਿਸ਼ਵ ਵਪਾਰ ਸੰਗਠਨ ਦੀ ਮੰਤਰੀ ਪੱਧਰੀ ਕਾਨਫਰੰਸ ਬੇਸਿੱਟਾ ਰਹੀ। ਜਨਤਕ ਅਨਾਜ ਭੰਡਾਰਾਂ ਦਾ ਸਥਾਈ ਹੱਲ ਲੱਭਣ ਅਤੇ ਮੱਛੀ ਪਾਲਣ ਸਬਸਿਡੀਆਂ ਨੂੰ ਰੋਕਣ ਵਰਗੇ ਮੁੱਖ ਮੁੱਦਿਆਂ 'ਤੇ ਕੋਈ ਫੈਸਲਾ ਨਹੀਂ ਲਿਆ ਗਿਆ। ਹਾਲਾਂਕਿ ਮੈਂਬਰ ਦੇਸ਼ਾਂ ਨੇ ਈ-ਕਾਮਰਸ ਵਪਾਰ 'ਤੇ ਦਰਾਮਦ ਡਿਊਟੀ ਲਗਾਉਣ 'ਤੇ ਰੋਕ ਨੂੰ ਹੋਰ ਦੋ ਸਾਲਾਂ ਲਈ ਵਧਾਉਣ ਲਈ ਸਹਿਮਤੀ ਦਿੱਤੀ। ਤੇਰ੍ਹਵੀਂ ਮੰਤਰੀ ਪੱਧਰੀ ਕਾਨਫਰੰਸ ਕੁਝ ਹੋਰ ਮਾਮਲਿਆਂ ਵਿੱਚ ਨਤੀਜੇ ਪ੍ਰਾਪਤ ਕਰਨ ਵਿੱਚ ਸਫਲ ਰਹੀ। ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਕਈ ਮੁੱਦਿਆਂ 'ਤੇ ਚਰਚਾ ਅੱਗੇ ਵਧੀ ਹੈ। ਇੱਥੇ ਪੱਤਰਕਾਰਾਂ ਨੂੰ ਉਨ੍ਹਾਂ ਕਿਹਾ, ‘ਕਈ ਵਿਵਾਦਤ ਮੁੱਦਿਆਂ 'ਤੇ ਅੱਗੇ ਵਧੇ ਹਾਂ। ਇਨ੍ਹਾਂ ਮਾਮਲਿਆਂ 'ਤੇ ਕਈ ਸਾਲਾਂ ਤੋਂ ਚਰਚਾ ਚੱਲ ਰਹੀ ਹੈ।' ਭਾਰਤ ਨੇ ਖੁਰਾਕ ਸੁਰੱਖਿਆ ਦੇ ਮੁੱਦੇ ਨੂੰ ਸਫਲਤਾਪੂਰਵਕ ਅੱਗੇ ਵਧਾਇਆ ਅਤੇ ਦੇਸ਼ ਦੇ ਗਰੀਬ ਕਿਸਾਨਾਂ ਅਤੇ ਮਛੇਰਿਆਂ ਦੇ ਹਿੱਤਾਂ ਦੇ ਨਾਲ-ਨਾਲ ਹੋਰ ਮੁੱਦਿਆਂ ਦੀ ਰੱਖਿਆ ਕੀਤੀ।’
Advertisement
Advertisement