ਅਰੁਨਿਸ਼ ਚਾਵਲਾ ਰੈਵੇਨਿਊ ਸੈਕਟਰੀ ਨਿਯੁਕਤ
09:07 PM Dec 26, 2024 IST
Advertisement
ਨਵੀਂ ਦਿੱਲੀ, 26 ਦਸੰਬਰ
ਕੇਂਦਰ ਸਰਕਾਰ ਨੇ ਸੀਨੀਅਰ ਨੌਕਰਸ਼ਾਹਾਂ ਵਿੱਚ ਫੇਰਬਦਲ ਕਰਦਿਆਂ 1992 ਬੈਚ ਦੇ ਆਈਏਐੱਸ ਅਧਿਕਾਰੀ ਅਰੁਨਿਸ਼ ਚਾਵਲਾ ਨੂੰ ਰੈਵਨਿਊ ਸੈਕਟਰੀ ਨਿਯੁਕਤ ਕੀਤਾ ਹੈ।
ਕੇਂਦਰੀ ਅਮਲਾ ਮੰਤਰਾਲੇ ਵੱਲੋਂ ਅੱਜ ਜਾਰੀ ਇੱਕ ਸਰਕੁਲਰ ਵਿੱਚ ਕਿਹਾ ਗਿਆ ਕਿ ਬਿਹਾਰ ਕਾਡਰ ਦੇ ਚਾਵਲਾ ਇਸ ਸਮੇਂ ਫਾਰਮਾਸਿਊਟੀਕਲਜ਼ ਦੇ ਸੈਕਟਰੀ ਹਨ। ਉਨ੍ਹਾਂ ਨੂੰ ਵਿੱਤ ਮੰਤਰਾਲੇ ਵਿੱਚ ਰੈਵੇਨਿਊ ਵਿਭਾਗ ਦੇ ਸੈਕਟਰੀ ਨਿਯੁਕਤ ਕੀਤਾ ਗਿਆ ਹੈ।
ਆਦੇਸ਼ਾਂ ਮੁਤਾਬਕ, ਪੱਕੀ ਨਿਯੁਕਤ ਹੋਣ ਤੱਕ ਸਭਿਆਚਾਰਕ ਮੰਤਰਾਲੇ ਦੇ ਸੈਕਟਰੀ ਦਾ ਵਾਧੂ ਚਾਰਜ ਵੀ ਚਾਵਲਾ ਕੋਲ ਰਹੇਗਾ। ਯੂਨੀਕ ਇੰਡੈਂਟੀਫਿਕੇਸ਼ਨ ਅਥਾਰਿਟੀ ਆਫ ਇੰਡੀਆ (ਯੂਆਈਏਆਈ) ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤ ਅਗਰਵਾਲ ਨੂੰ ਫਾਰਮਾਸਿਊਟੀਕਲਜ਼ ਦਾ ਸੈਕਟਰੀ ਨਿਯੁਕਤ ਕੀਤਾ ਗਿਆ ਹੈ, ਜੋ ਚਾਵਲਾ ਦੀ ਥਾਂ ਲੈਣਗੇ। -ਆਈਏਐੱਨਐੱਸ
Advertisement
Advertisement
Advertisement