ਪਰਵਾਸੀ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ
06:50 AM Jun 24, 2024 IST
ਹਰਜੀਤ ਸਿੰਘ
ਡੇਰਾਬੱਸੀ, 23 ਜੂਨ
ਅੰਬਾਲਾ ਕਾਲਕਾ ਰੇਲਵੇ ਲਾਈਨ ਨੇੜੇ ਇੱਕ ਪਰਵਾਸੀ ਨੌਜਵਾਨ ਨੇ ਦਰੱਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲੀਸ ਨੇ ਪਛਾਣ ਲਈ ਲਾਸ਼ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤੀ ਹੈ। ਰੇਲਵੇ ਪੁਲੀਸ ਦੇ ਏਐੱਸਆਈ ਰਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰ ਸੂਚਨਾ ਮਿਲੀ ਸੀ ਕਿ ਇੰਡਸ ਵੈਲੀ ਦੇ ਪਿਛਲੇ ਪਾਸੇ ਰੇਲਵੇ ਲਾਈਨ ਨੇੜੇ ਇਕ ਕਿੱਕਰ ਦੇ ਦਰਖਤ ’ਤੇ ਲਾਸ਼ ਲਮਕ ਰਹੀ ਹੈ। ਮੌਕੇ ’ਤੇ ਜਾ ਕੇ ਦੇਖਿਆ ਤਾਂ ਨੌਜਵਾਨ ਨੇ ਪਲਾਸਟਿਕ ਦੀ ਰੱਸੀ ਨਾਲ ਫਾਹਾ ਲਿਆ ਹੋਇਆ ਸੀ। ਪੁਲੀਸ ਨੇ ਦੱਸਿਆ ਕਿ ਵੇਖਣ ਨੂੰ ਉਸ ਦੀ ਉਮਰ 22 ਸਾਲ ਦੇ ਕਰੀਬ ਜਾਪ ਰਹੀ ਸੀ। ਉਸ ਦੇ ਕੱਪੜਿਆਂ ’ਚੋਂ ਕੋਈ ਵੀ ਅਜਿਹਾ ਦਸਤਾਵੇਜ਼ ਨਹੀਂ ਮਿਲਿਆ ਜਿਸ ਤੋਂ ਪਛਾਣ ਹੋਵੇ।
Advertisement
Advertisement
Related News
Advertisement