ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਰਾਠਾ ਰਾਖਵੇਂਕਰਨ ਦਾ ਸੇਕ ਵਿਧਾਇਕਾਂ ਦੇ ਘਰਾਂ ਅਤੇ ਦਫ਼ਤਰਾਂ ਤੱਕ ਪੁੱਜਾ

07:45 AM Oct 31, 2023 IST
ਐੱਨਸੀਪੀ ਵਿਧਾਇਕ ਪ੍ਰਕਾਸ਼ ਸੋਲੰਕੇ ਦੇ ਘਰ ਨੂੰ ਲਾਈ ਗਈ ਅੱਗ। -ਫੋਟੋ: ਪੀਟੀਆਈ

ਮੁੰਬਈ, 30 ਅਕਤੂਬਰ
ਮਰਾਠਾ ਭਾਈਚਾਰੇ ਲਈ ਸਰਕਾਰੀ ਨੌਕਰੀਆਂ ਅਤੇ ਵਿਦਿਅਕ ਅਦਾਰਿਆਂ ’ਚ ਰਾਖਵੇਂਕਰਨ ਦੀ ਮੰਗ ਕਰ ਰਹੇ ਲੋਕਾਂ ਨੇ ਮਹਾਰਾਸ਼ਟਰ ਦੇ ਬੀੜ ਅਤੇ ਛੱਤਰਪਤੀ ਸੰਭਾਜੀਨਗਰ ਜ਼ਿਲ੍ਹਿਆਂ ਦੇ ਦੋ ਵਿਧਾਇਕਾਂ ਦੇ ਘਰ ਅਤੇ ਦਫ਼ਤਰ ਨੂੰ ਅੱਗ ਲਗਾ ਦਿੱਤੀ। ਦੇਰ ਸ਼ਾਮ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਰਾਜਪਾਲ ਰਮੇਸ਼ ਬਾਇਸ ਨਾਲ ਮੁਲਾਕਾਤ ਕਰਕੇ ਮਰਾਠਾ ਰਾਖਵੇਂਕਰਨ ਅੰਦੋਲਨ ਕਾਰਨ ਸੂਬੇ ’ਚ ਵਾਪਰੇ ਘਟਨਾਕ੍ਰਮ ਬਾਰੇ ਜਾਣਕਾਰੀ ਦਿੱਤੀ। ਉਹ ਕਰੀਬ 45 ਮਿੰਟ ਤੱਕ ਰਾਜ ਭਵਨ ’ਚ ਰਹੇ। ਇਸ ਮਗਰੋਂ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਮੁੱਖ ਮੰਤਰੀ ਨਾਲ ਸਰਕਾਰੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਇਸ ਦੌਰਾਨ ਸ਼ਿਵ ਸੈਨਾ ਦੇ ਸੰਸਦ ਮੈਂਬਰ ਹੇਮੰਤ ਗੋਡਸੇ ਅਤੇ ਸੰਸਦ ਮੈਂਬਰ ਹੇਮੰਤ ਪਾਟਿਲ ਨੇ ਰਾਖਵੇਂਕਰਨ ਦੀ ਮੰਗ ਕਰਦਿਆਂ ਅਸਤੀਫ਼ਾ ਦੇ ਦਿੱਤਾ ਹੈ। ਬੀੜ ਜ਼ਿਲ੍ਹੇ ਦੇ ਐੱਨਸੀਪੀ ਦੇ ਵਿਧਾਇਕ ਪ੍ਰਕਾਸ਼ ਸੋਲਾਂਕੇ ਦੇ ਘਰ ਅੱਗ ਲਗਾਉਣ ਤੋਂ ਬਾਅਦ ਭੀੜ ਨੇ ਮਾਜਲਗਾਓਂ ਮਿਉਂਸਿਪਲ ਕੌਂਸਲ ਇਮਾਰਤ ’ਚ ਦਾਖ਼ਲ ਹੋ ਕੇ ਭੰਨ-ਤੋੜ ਕੀਤੀ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਪੱਥਰਾਂ ਅਤੇ ਲਾਠੀਆਂ ਨਾਲ ਲੈਸ ਵਿਅਕਤੀਆਂ ਨੇ ਇਮਾਰਤ ਦੀਆਂ ਖਿੜਕੀਆਂ ਤੋੜ ਦਿੱਤੀਆਂ। ਉਹ ਇਮਾਰਤ ਦੀ ਪਹਿਲੀ ਮੰਜ਼ਿਲ ’ਤੇ ਗਏ ਅਤੇ ਉਥੇ ਫਰਨੀਚਰ ਨੂੰ ਅੱਗ ਲਗਾ ਦਿੱਤੀ। ਇਸ ਮਗਰੋਂ ਫਾਇਰ ਬ੍ਰਿਗੇਡ ਸੱਦੀ ਗਈ ਜਿਸ ਨੇ ਅੱਗ ’ਤੇ ਕਾਬੂ ਪਾਇਆ। ਪੁਲੀਸ ਨੇ ਸੀਸੀਟੀਵੀ ਫੁਟੇਜ ਦੀ ਘੋਖ ਕਰਕੇ ਮੁਲਜ਼ਮਾਂ ਦੀ ਪਛਾਣ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਕਿਹਾ ਕਿ ਉਨ੍ਹਾਂ ਇਸ ਮਾਮਲੇ ’ਚ ਦੋ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਹੈ। -ਪੀਟੀਆਈ

Advertisement

ਸੁਪਰੀਮ ਕੋਰਟ ’ਚ ਮੁੜ ਪਹੁੰਚ ਲਈ ਤਿੰਨ ਮੈਂਬਰੀ ਕਮੇਟੀ ਬਣਾਵਾਂਗੇ: ਸ਼ਿੰਦੇ

ਮੁੰਬਈ: ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਹੈ ਕਿ ਮਰਾਠਾ ਕੋਟਾ ਮੁੱਦੇ ਦੇ ਸਬੰਧ ’ਚ ਸੁਪਰੀਮ ਕੋਰਟ ’ਚ ਪ੍ਰਸਤਾਵਤਿ ਕਿਊਰੇਟਿਵ ਪਟੀਸ਼ਨ ਦਾਖ਼ਲ ਕਰਨ ਲਈ ਸੂਬਾ ਸਰਕਾਰ ਨੂੰ ਸਲਾਹ ਦੇਣ ਵਾਸਤੇ ਤਿੰਨ ਮੈਂਬਰੀ ਮਾਹਰਾਂ ਦੀ ਕਮੇਟੀ ਬਣਾਈ ਜਾਵੇਗੀ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਿੰਦੇ ਨੇ ਕਿਹਾ ਕਿ ਕਮੇਟੀ ’ਚ ਤਿੰਨ ਸੇਵਾਮੁਕਤ ਜੱਜਾਂ ਨੂੰ ਲਿਆ ਜਾਵੇਗਾ। ਸੂਬਾ ਸਰਕਾਰ ਨੇ ਮਰਾਠਾ ਭਾਈਚਾਰੇ ਨੂੰ ਕੁਨਬੀ ਜਾਤ ਸਰਟੀਫਿਕੇਟ ਜਾਰੀ ਕਰਨ ਸਬੰਧੀ ਸੇਵਾਮੁਕਤ ਜੱਜ ਸੰਦੀਪ ਸ਼ਿੰਦੇ ਦੀ ਅਗਵਾਈ ਹੇਠ ਕਮੇਟੀ ਬਣਾਈ ਹੋਈ ਹੈ ਜੋ ਭਲਕੇ ਰਿਪੋਰਟ ਦੇਵੇਗੀ ਜਿਸ ’ਤੇ ਕੈਬਨਿਟ ਮੀਟਿੰਗ ’ਚ ਚਰਚਾ ਹੋਵੇਗੀ। -ਪੀਟੀਆਈ

Advertisement
Advertisement