For the best experience, open
https://m.punjabitribuneonline.com
on your mobile browser.
Advertisement

ਜਦੋਂ ਘੁੰਡ ਕੱਢਣ ਵਾਲੀ ਰਾਜਸਥਾਨੀ ਮਹਿਲਾ ਸਰਪੰਚ ਨੇ ਫਰਾਟੇਦਾਰ ਅੰਗਰੇਜ਼ੀ ਨਾਲ ਅਧਿਕਾਰੀ ਤੇ ਪਿੰਡ ਵਾਸੀ ਕੀਲੇ

06:40 PM Sep 17, 2024 IST
ਜਦੋਂ ਘੁੰਡ ਕੱਢਣ ਵਾਲੀ ਰਾਜਸਥਾਨੀ ਮਹਿਲਾ ਸਰਪੰਚ ਨੇ ਫਰਾਟੇਦਾਰ ਅੰਗਰੇਜ਼ੀ ਨਾਲ ਅਧਿਕਾਰੀ ਤੇ ਪਿੰਡ ਵਾਸੀ ਕੀਲੇ
Advertisement

ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 17 ਸਤੰਬਰ

Advertisement

ਰਾਜਸਥਾਨ ਦੇ ਬਾੜਮੇਰ ਵਿੱਚ ਇੱਕ ਸਮਾਗਮ ਦੌਰਾਨ ਘੁੰਡ ਕੱਢਣ ਵਾਲੀ ਮਹਿਲਾ ਸਰਪੰਚ ਨੇ ਜਦੋਂ ਜ਼ਿਲ੍ਹਾ ਕੁਲੈਕਟਰ ਤੇ ਹੋਰ ਅਧਿਕਾਰੀਆਂ ਸਾਹਮਣੇ ਫਰਾਟੇਦਾਰ ਅੰਗਰੇਜ਼ੀ ਬੋਲੀ ਤਾਂ ਸਾਰੇ ਹੈਰਾਨ ਰਹਿ ਗਏ। ਇਸ ਸਬੰਧੀ ਇਕ ਵੀਡੀਓ ਵੀ ਵਾਇਰਲ ਹੋਈ ਹੈ ਜਿਸ ਵਿਚ ਆਈਏਐੱਸ ਅਧਿਕਾਰੀ ਤੇ ਜ਼ਿਲ੍ਹਾ ਕੁਲੈਕਟਰ ਵਜੋਂ ਤਾਇਨਾਤ ਟੀਨਾ ਡਾਬੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਵਾਇਰਲ ਵੀਡੀਓ ਵਿੱਚ ਸਰਪੰਚ ਸੋਨੂੰ ਕੰਵਰ ਰਵਾਇਤੀ ਰਾਜਸਥਾਨੀ ਪਹਿਰਾਵੇ ਵਿੱਚ ਜਿਸ ਭਰੋਸੇ ਨਾਲ ਅੰਗਰੇਜ਼ੀ ਵਿੱਚ ਸਰੋਤਿਆਂ ਨੂੰ ਸੰਬੋਧਿਤ ਕਰ ਰਹੀ ਹੈ, ਉਸ ਨਾਲ ਆਈਏਐੱਸ ਅਧਿਕਾਰੀ ਵੀ ਖਾਸੀ ਪ੍ਰਭਾਵਿਤ ਹੋਈ। ਉਸ ਨੇ ਭਾਸ਼ਣ ਸ਼ੁਰੂ ਕਰਦਿਆਂ ਕਿਹਾ, ‘ਮੈਂ ਇਸ ਦਿਨ ਦਾ ਹਿੱਸਾ ਬਣ ਕੇ ਖੁਸ਼ ਹਾਂ। ਸਭ ਤੋਂ ਪਹਿਲਾਂ ਮੈਂ ਸਾਡੀ ਕੁਲੈਕਟਰ ਟੀਨਾ ਜੀ ਦਾ ਸਵਾਗਤ ਕਰਦੀ ਹਾਂ। ਇੱਕ ਔਰਤ ਹੋਣ ਦੇ ਨਾਤੇ ਟੀਨਾ ਜੀ ਦਾ ਸਵਾਗਤ ਕਰਨਾ ਸਨਮਾਨ ਦੀ ਗੱਲ ਹੈ।’ ਇਸ ਤੋਂ ਬਾਅਦ ਉਸ ਨੇ ਪਾਣੀ ਤੇ ਵਾਤਾਵਰਨ ਦੀ ਸੰਭਾਲ ਬਾਰੇ ਗੱਲ ਕੀਤੀ।

Advertisement

Advertisement
Author Image

sukhitribune

View all posts

Advertisement