For the best experience, open
https://m.punjabitribuneonline.com
on your mobile browser.
Advertisement

ਪੰਜਾਬ ਵਿੱਚ ਹਲਕੇ ਮੀਂਹ ਤੇ ਝੱਖੜ ਮਗਰੋਂ ਪਾਰਾ ਡਿੱਗਿਆ

08:51 AM May 11, 2024 IST
ਪੰਜਾਬ ਵਿੱਚ ਹਲਕੇ ਮੀਂਹ ਤੇ ਝੱਖੜ ਮਗਰੋਂ ਪਾਰਾ ਡਿੱਗਿਆ
ਬਠਿੰਡਾ ਵਿੱਚ ਸ਼ੁੱਕਰਵਾਰ ਨੂੰ ਛਾਈਆਂ ਕਾਲੀਆਂ ਘਟਾਵਾਂ ਦੌਰਾਨ ਆਪਣੇ ਵਾਹਨਾਂ ਦੀਆਂ ਲਾਈਟਾਂ ਬਾਲ ਕੇ ਜਾਂਦੇ ਹੋਏ ਰਾਹਗੀਰ। -ਫੋਟੋ: ਪਵਨ ਸ਼ਰਮਾ
Advertisement

ਸ਼ਗਨ ਕਟਾਰੀਆ
ਬਠਿੰਡਾ, 10 ਮਈ
ਪੰਜਾਬ ਵਿਚ ਕਈ ਦਿਨਾਂ ਤੋਂ ਪੈ ਰਹੀ ਹੁੰਮਸ ਭਰੀ ਗਰਮੀ ਤੋਂ ਬਾਅਦ ਅੱਜ ਸ਼ਾਮ ਵੇਲੇ ਮੌਸਮ ਬਦਲਿਆ ਤੇ ਤੇਜ਼ ਹਵਾਵਾਂ ਚੱਲੀਆਂ। ਇਸ ਕਾਰਨ ਦੁਪਹਿਰ ਦੇ ਮੁਕਾਬਲੇ ਸ਼ਾਮ ਦਾ ਪਾਰਾ 3 ਤੋਂ 5 ਡਿਗਰੀ ਸੈਲਸੀਅਸ ਹੇਠਾਂ ਆ ਗਿਆ। ਮੌਸਮ ਵਿਗਿਆਨੀਆਂ ਨੇ ਪੱਛਮੀ ਗੜਬੜੀ ਦੇ ਮੱਦੇਨਜ਼ਰ 13 ਮਈ ਤੱਕ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਉੱਤਰੀ ਭਾਰਤ ’ਚ ਅੱਜ ਦੁਪਹਿਰ ਵੇਲੇ ਫ਼ਿਰੋਜ਼ਪੁਰ ਦਾ ਵੱਧ ਤੋਂ ਵੱਧ ਤਾਪਮਾਨ 40.4 ਅਤੇ ਘੱਟ ਤੋਂ ਘੱਟ ਤਾਪਮਾਨ 27.1 ਡਿਗਰੀ ਸੈਲਸੀਅਸ ਰਿਹਾ। ਇਸ ਸ਼ਹਿਰ ਦਾ ਉੱਪਰਲਾ ਤਾਪਮਾਨ ਪੰਜਾਬ ਭਰ ’ਚ ਸਭ ਤੋਂ ਵੱਧ ਦਰਜ ਕੀਤਾ ਗਿਆ। ਰੂਪਨਗਰ ਵਿਚ ਵੱਧ ਤੋਂ ਵੱਧ ਤਾਪਮਾਨ 35.6 ਡਿਗਰੀ ਤੇ ਘੱਟ ਤੋਂ ਘੱਟ ਤਾਪਮਾਨ 24.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਦੇ ਮਾਝਾ ਖੇਤਰ ਦੇ ਸ੍ਰੀ ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਝੱਖੜ ਝੁੱਲਿਆ ਅਤੇ ਮੀਂਹ ਪਿਆ। ਇਸ ਤੋਂ ਇਲਾਵਾ ਦੋਆਬਾ, ਹਿਮਾਚਲ ਪ੍ਰਦੇਸ਼ ਦੇ ਊਨਾ ਤੱਕ ਮੀਂਹ ਪਿਆ। ਇਥੇ ਕਈ ਥਾਈਂ ਗੜੇਮਾਰੀ ਦੀਆਂ ਰਿਪੋਰਟਾਂ ਵੀ ਮਿਲੀਆਂ ਹਨ। ਮਾਲਵੇ ਦੇ ਕੁਝ ਕੁ ਹਿੱਸਿਆਂ ’ਚ ਅੱਜ ਮੀਂਹ ਪਿਆ ਜਦਕਿ ਬਾਕੀ ਹਿੱਸਿਆਂ ’ਚ ਸਿਰਫ ਝੱਖੜ ਹੀ ਆਇਆ। ਪੰਜਾਬ ’ਚ ਅੱਜ ਦੁਪਹਿਰੇ ਦਿਨ ਵੇਲੇ ਭਰਵੀਂ ਗਰਮੀ ਪਈ। ਅੱਜ ਸ੍ਰੀ ਅੰਮ੍ਰਿਤਸਰ ਖੇਤਰ ਵਿੱਚ ਵੱਧ ਤੋਂ ਵੱਧ ਤਾਪਮਾਨ 39.4 ਅਤੇ ਘੱਟ ਤੋਂ ਘੱਟ ਤਾਪਮਾਨ 28.4 ਡਿਗਰੀ ਦਰਜ ਕੀਤਾ ਗਿਆ। ਇਸੇ ਤਰ੍ਹਾਂ ਲੁਧਿਆਣਾ ’ਚ ਕ੍ਰਮਵਾਰ 37.5 ਅਤੇ 27.3, ਪਟਿਆਲਾ ’ਚ 36.5 ਅਤੇ 26.8, ਪਠਾਨਕੋਟ ’ਚ 38.6 ਅਤੇ 26.2, ਬਠਿੰਡਾ ’ਚ 39.4 ਅਤੇ 26.0, ਫ਼ਰੀਦਕੋਟ ’ਚ 39.6 ਅਤੇ 28.0, ਗੁਰਦਾਸਪੁਰ ’ਚ 38.5 ਅਤੇ 26.5, ਬਰਨਾਲਾ ’ਚ 39.0 ਅਤੇ 26.9, ਜਲੰਧਰ ’ਚ 38.8 ਅਤੇ 26.8, ਸਮਰਾਲਾ ’ਚ 39.6 ਅਤੇ 28.5, ਮੁਹਾਲੀ ’ਚ 35.6 ਅਤੇ 29.1, ਬਲਾਚੌਰ ’ਚ 35.3 ਅਤੇ 27.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

Advertisement

ਕਿਣਮਿਣ ਮਗਰੋਂ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ

ਸਿਰਸਾ (ਪ੍ਰਭੂ ਦਿਆਲ): ਇਥੇ ਇਲਾਕੇ ’ਚ ਅੱਜ ਦੁਪਹਿਰ ਬਾਅਦ ਤੇਜ਼ ਹਵਾਵਾਂ ਤੇ ਗਰਜ ਨਾਲ ਕਿਣਮਿਣ ਹੋਈ ਜਿਸ ਨਾਲ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਇੱਥੇ ਕਈ ਥਾਈਂ ਖੁੱਲ੍ਹੇ ਅਸਮਾਨ ਹੇਠ ਪਈ ਕਣਕ ਭਿੱਜ ਗਈ ਤੇ ਦੁਪਹਿਰ ਬਾਅਦ ਦਰਮਿਆਨਾ ਮੀਂਹ ਪਿਆ।

Advertisement
Author Image

sukhwinder singh

View all posts

Advertisement
Advertisement
×