For the best experience, open
https://m.punjabitribuneonline.com
on your mobile browser.
Advertisement

ਮੈਡੀਕਲ ਵੈਨ ਭੌਰ ਸੈਦਾਂ ਪਹੁੰਚੀ; 88 ਮਰੀਜ਼ਾਂ ਦੀ ਜਾਂਚ

08:00 AM Aug 07, 2024 IST
ਮੈਡੀਕਲ ਵੈਨ ਭੌਰ ਸੈਦਾਂ ਪਹੁੰਚੀ  88 ਮਰੀਜ਼ਾਂ ਦੀ ਜਾਂਚ
Advertisement

ਪੱਤਰ ਪ੍ਰੇਰਕ
ਪਿਹੋਵਾ, 6 ਅਗਸਤ
ਨਵੀਨ ਜਿੰਦਲ ਫਾਊਂਡੇਸ਼ਨ ਵੱਲੋਂ ਸ਼ੁਰੂ ਕੀਤੀ ਮੁਫ਼ਤ ਮੈਡੀਕਲ ਵੈਨ ਸੋਮਵਾਰ ਨੂੰ ਪਿੰਡ ਭੌਰ ਸੈਦਾਂ ਅਤੇ ਗੜ੍ਹੀ ਰੋਡਾਨ ਵਿੱਚ ਪਹੁੰਚੀ। ਟੀਮ ਨੇ ਪਿੰਡ ਵਾਸੀਆਂ ਨੂੰ ਮੁਫ਼ਤ ਟੈਸਟ ਅਤੇ ਦਵਾਈਆਂ ਦਾ ਲਾਭ ਦਿੱਤਾ। ਇਲਾਜ ਲਈ ਆਏ ਲੋਕਾਂ ਨੇ ਕਿਹਾ ਕਿ ਕਾਫੀ ਸਮੇਂ ਬਾਅਦ ਪਿੰਡ ਵਿੱਚ ਅਜਿਹੀ ਸਿਹਤ ਅਤੇ ਸਮਾਜਿਕ ਸਹੂਲਤਾਂ ਦੇਖਣ ਨੂੰ ਮਿਲੀਆਂ ਹਨ। ਇਸ ਲਈ ਸਮੁੱਚਾ ਪਿੰਡ ਸੰਸਦ ਮੈਂਬਰ ਨਵੀਨ ਜਿੰਦਲ ਦਾ ਧੰਨਵਾਦੀ ਹੋਵੇਗਾ। ਡਾ. ਗੁਰਸ਼ਰਨ ਨੇ ਦੱਸਿਆ ਕਿ ਜਾਂਚ ਕੈਂਪ ਵਿੱਚ ਪਿੰਡ ਭੌਰ ਸੈਦਾਂ ਵਿੱਚ 57 ਅਤੇ ਗੜ੍ਹੀ ਰੋਡਾਨ ਵਿੱਚ 31 ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ। ਬਿਮਾਰ ਲੋਕਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਵੈਨ ਰਾਹੀਂ ਲੋਕਾਂ ਦੇ ਖੂਨ ਦੀ ਜਾਂਚ, ਪਿਸ਼ਾਬ ਦੀ ਜਾਂਚ ਅਤੇ ਈਸੀਜੀ, ਲਿਵਰ, ਕਿਡਨੀ, ਮਲੇਰੀਆ, ਡੇਂਗੂ ਟੈਸਟ, ਐੱਚਆਈਵੀ, ਐੱਚਸੀਵੀ, ਬਲੱਡ ਇਨਫੈਕਸ਼ਨ ਦੀ ਜਾਂਚ ਕੀਤੀ ਗਈ।

Advertisement
Advertisement
Author Image

joginder kumar

View all posts

Advertisement