ਮਾਰਕੀਟ ਕਮੇਟੀ ਨੂੰ ਮਿਲਿਆ ਨਵਾਂ ਟਰੈਕਟਰ
10:23 AM Dec 12, 2024 IST
ਖੰਨਾ (ਨਿੱਜੀ ਪੱਤਰ ਪ੍ਰੇਰਕ):
Advertisement
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਸਦਕਾ ਅੱਜ ਮਾਰਕੀਟ ਕਮੇਟੀ ਖੰਨਾ ਨੂੰ 40 ਸਾਲਾਂ ਬਾਅਦ ਨਵਾਂ ਟਰੈਕਟਰ ਨਸੀਬ ਹੋਇਆ। ਇਸ ਟਰੈਕਟਰ ਦੇ ਆਉਣ ਨਾਲ ਮਾਰਕੀਟ ਕਮੇਟੀ ਦੇ ਕੰਮ ਸੁਚਾਰੂ ਢੰਗ ਨਾਲ ਚੱਲਣਗੇ। ਇਹ ਗੱਲ ਅੱਜ ਇਥੇ ‘ਆਪ’ ਦੇ ਸੀਨੀਅਰ ਆਗੂ ਅਤੇ ਆੜ੍ਹਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਹੀ। ਉਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀ ਵੱਲੋਂ 40 ਸਾਲ ਪਹਿਲਾਂ ਨਵਾਂ ਟਰੈਕਟਰ ਖਰੀਦਿਆ ਗਿਆ ਸੀ ਪਰ ਹੁਣ ਕਮੇਟੀ ਨੂੰ ਨਵੇਂ ਟਰੈਕਟਰ ਦੀ ਲੋੜ ਸੀ। ਇਹ ਮਾਮਲਾ ‘ਆਪ’ ਸਰਕਾਰ ਦੇ ਧਿਆਨ ਵਿਚ ਲਿਆਂਦਾ ਗਿਆ ਜਿਸ ਸਦਕਾ ਕਮੇਟੀ ਨੂੰ ਨਵਾਂ ਟਰੈਕਟਰ ਨਸੀਬ ਹੋਇਆ। ਸਕੱਤਰ ਮਨਜਿੰਦਰ ਸਿੰਘ ਮਾਨ ਨੇ ਦੱਸਿਆ ਕਿ ਮਾਰਕੀਟ ਕਮੇਟੀ ’ਚ ਪੁਰਾਣਾ ਟਰੈਕਟਰ ਹੋਣ ਕਾਰਨ ਮੰਡੀ ’ਚ ਸਫ਼ਾਈ ਕਰਨ ਵਿਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਮੌਕੇ ਆੜ੍ਹਤੀ ਮਨਦੀਪ ਸਿੰਘ ਵੀ ਹਾਜ਼ਰ ਸੀ।
Advertisement
Advertisement