ਸਿਖਰਲੀਆਂ 10 ’ਚੋਂ ਨੌਂ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 2.09 ਲੱਖ ਕਰੋੜ ਰੁਪਏ ਘਟਿਆ
07:31 AM Oct 28, 2024 IST
Advertisement
ਨਵੀਂ ਦਿੱਲੀ, 27 ਅਕਤੂਬਰ
ਸਥਾਨਕ ਸ਼ੇਅਰ ਬਾਜ਼ਾਰ ’ਚ ਗਿਰਾਵਟ ਦੇ ਰੁਖ਼ ਵਿਚਾਲੇ ਪਿਛਲੇ ਹਫ਼ਤੇ ਸੈਂਸੈਕਸ ਦੀਆਂ ਸਿਖਰਲੀਆਂ 10 ਸਭ ਤੋਂ ਵੱਡੀਆਂ ਕੰਪਨੀਆਂ ’ਚੋਂ ਨੌਂ ਦੇ ਬਾਜ਼ਾਰ ਪੂੰਜੀਕਰਨ (ਮਾਰਕੀਟ ਕੈਪ) ’ਚ 2,09,952.26 ਕਰੋੜ ਰੁਪਏ ਦੀ ਗਿਰਾਵਟ ਆਈ ਹੈ। ਸਭ ਤੋਂ ਵੱਧ ਨੁਕਸਾਨ ਵਿੱਚ ਹਿੰਦੁਸਤਾਨ ਯੂਨੀਲਿਵਰ ਤੇ ਰਿਲਾਇੰਸ ਇੰਡਸਟਰੀਜ਼ ਰਹੀ। ਪਿਛਲੇ ਹਫ਼ਤੇ 30 ਸ਼ੇਅਰਾਂ ਵਾਲਾ ਸੇੈਂਸੈਕਸ 1,882.46 ਅੰਕ ਜਾਂ 2.24 ਫੀਸਦ ਦੇ ਨੁਕਸਾਨ ’ਚ ਰਿਹਾ। ਸੇੈਂਸੈਕਸ ਦੀਆਂ ਸਿਖਰਲੀਆਂ 10 ਕੰਪਨੀਆਂ ’ਚੋਂ ਸਿਰਫ਼ ਐੱਚਡੀਐੱਫਸੀ ਬੈਂਕ ਦੇ ਬਾਜ਼ਾਰ ਮੁਲਾਂਕਣ ’ਚ ਵਾਧਾ ਹੋਇਆ ਹੈ। ਹਿੰਦੁਸਤਾਨ ਯੂਨੀਲਿਵਰ ਤੇ ਰਿਲਾਇੰਸ ਇੰਡਸਟਰੀਜ਼ ਤੋਂ ਇਲਾਵਾ ਸਟੇਟ ਬੈਂਕ ਆਫ ਇੰਡੀਆ, ਭਾਰਤੀ ਏਅਰਟੈੱਲ, ਟਾਟਾ ਕੰਸਲਟੈਂਸੀ ਸਰਵਿਸਿਜ਼, ਭਾਰਤੀ ਜੀਵਨ ਬੀਮਾ ਨਿਗਮ, ਇਨਫੋਸਿਸ, ਆਈਟੀਸੀ ਤੇ ਆਈਸੀਆਈਸੀਆਈ ਦਾ ਬਾਜ਼ਾਰ ਪੂੰਜੀਕਰਨ ਘਟਿਆ ਹੈ। -ਪੀਟੀਆਈ
Advertisement
Advertisement
Advertisement