ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਲੇਸ਼ੀਆ ਸਰਕਾਰ ਵੱਲੋਂ ਦਹਾਕਾ ਪਹਿਲਾਂ ਲਾਪਤਾ ਹੋਏ ਜਹਾਜ਼ ਦੀ ਭਾਲ ਮੁੜ ਸ਼ੁਰੂ ਕਰਨ ਦੀ ਸੰਭਾਵਨਾ

07:21 AM Mar 07, 2024 IST

ਕੁਆਲਾਲੰਪੁਰ, 6 ਮਾਰਚ
ਇੱਕ ਦਹਾਕਾ ਪਹਿਲਾਂ 8 ਮਾਰਚ ਨੂੰ ਲਾਪਤਾ ਹੋਏ ਮਲੇਸ਼ੀਆ ਏਅਰਲਾਈਨਜ਼ ਦੇ ਜਹਾਜ਼ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਤੇ ਇਹ ਹਵਾਬਾਜ਼ੀ ਖੇਤਰ ਦਾ ਸਭ ਤੋਂ ਵੱਡਾ ਭੇਤ ਬਣ ਗਿਆ ਹੈ। ਜਾਂਚਕਰਤਾਵਾਂ ਨੂੰ ਹਾਲੇ ਤੱਕ ਇਹ ਪਤਾ ਨਹੀਂ ਲੱਗਿਆ ਕਿ ਕੁਆਲਾਲੰਪੁਰ ਤੋਂ ਪੇਈਚਿੰਗ ਜਾ ਰਹੀ ਉਡਾਣ ਤੇ ਉਸ ਵਿੱਚ ਸਵਾਰ 239 ਯਾਤਰੀਆਂ ਨਾਲ ਕੀ ਵਾਪਰਿਆ ਸੀ। ਮਲੇਸ਼ੀਆ ਸਰਕਾਰ ਨੇ ਐਤਵਾਰ ਨੂੰ ਕਿਹਾ ਹੈ ਕਿ ਉਹ ਐੱਮਐੱਚ370 ਜਹਾਜ਼ ਦੀ ਭਾਲ ਫਿਰ ਸ਼ੁਰੂ ਕਰ ਸਕਦੀ ਹੈ ਕਿਉਂਕਿ 2018 ਵਿੱਚ ਜਹਾਜ਼ ਨੂੰ ਲੱਭਣ ਦੀ ਕੋਸ਼ਿਸ਼ ਕਰਨ ਵਾਲੀ ਇੱਕ ਅਮਰੀਕੀ ਸਮੁੰਦਰੀ ਰੋਬੋਟਿਕਸ ਕੰਪਨੀ ਨੇ ਨਵੇਂ ਸਿਰੇ ਤੋਂ ਭਾਲ ਸ਼ੁਰੂ ਕਰਨ ਦੀ ਤਜਵੀਜ਼ ਦਿੱਤੀ ਹੈ। ਅਮਰੀਕਾ ਦੀ ਸਮੁੰਦਰੀ ਰੋਬੋਟ ਬਣਾਉਣ ਵਾਲੀ ਕੰਪਨੀ ਓਸ਼ੀਅਨ ਇਨਫਿਨਿਟੀ ਨੇ ਮਲੇਸ਼ੀਆ ਨਾਲ ਕਰਾਰ ਮਗਰੋਂ 2018 ’ਚ ਜਹਾਜ਼ ਦੀ ਭਾਲ ਸ਼ੁਰੂ ਕੀਤੀ ਸੀ ਪਰ ਕੁਝ ਮਹੀਨਿਆਂ ਮਗਰੋਂ ਬੰਦ ਕਰ ਦਿੱਤੀ ਸੀ।
ਮਲੇਸ਼ੀਆ ਸਰਕਾਰ ਲਗਾਤਾਰ ਕਹਿੰਦੀ ਰਹੀ ਹੈ ਕਿ ਨਵੇਂ ਭਰੋਸੇਯੋਗ ਸਬੂਤ ਹੋਣ ’ਤੇ ਹੀ ਉਹ ਭਾਲ ਦੁਬਾਰਾ ਸ਼ੁਰੂ ਕਰੇਗੀ। ਪਰ ਹੁਣ ਉਹ ਓਸ਼ੀਅਨ ਇਨਫਿਨਿਟੀ ਦੀ ਨਵੀਂ ਤਕਨੀਕ ਨਾਲ ਨਵੇਂ ਸਿਰੇ ਤੋਂ ਭਾਲ ਸ਼ੁਰੂ ਕਰਨ ਦੀ ਤਜਵੀਜ਼ ’ਤੇ ਵਿਚਾਰ ਕਰ ਰਹੀ ਹੈ ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਕੰਪਨੀ ਕੋਲ ਜਹਾਜ਼ ਦੀ ਨਵੀਂ ਲੋਕੇਸ਼ਨ ਬਾਰੇ ਨਵੇਂ ਸਬੂਤ ਹਨ ਜਾਂ ਨਹੀਂ। ਕੁਆਲਾਲੰਪੁਰ ਤੋਂ ਪੇਈਚਿੰਗ ਜਾ ਰਿਹਾ ਬੋਇੰਗ 777 ਜਹਾਜ਼ 8 ਮਾਰਚ 2014 ਨੂੰ ਉਡਾਣ ਭਰਨ ਤੋਂ 39 ਮਿੰਟਾਂ ਬਾਅਦ ਹਵਾਈ ਕੰਟਰੋਲ ਰਾਡਾਰ ਤੋਂ ਲਾਪਤਾ ਹੋ ਗਿਆ ਸੀ। ਇਸ ਮਗਰੋਂ ਜਹਾਜ਼ ਦੀ ਭਾਲ ਲਈ ਕਈ ਦੇਸ਼ਾਂ ਵੱਲੋਂ ਦੱਖਣੀ ਭਾਰਤੀ ਸਾਗਰ ’ਚ ਵੱਡੇ ਪੱਧਰ ’ਤੇ ਮੁਹਿੰਮ ਚਲਾ ਕੇ 12 ਹਜ਼ਾਰ ਵਰਗ ਕਿਲੋਮੀਟਰ ਏਰੀਆ ਖੰਗਾਲਿਆ ਗਿਆ ਸੀ। -ਏਪੀ

Advertisement

Advertisement