ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਹਿਕਾਰੀ ਖੇਤੀਬਾੜੀ ਸਭਾਵਾਂ ਦੀ ਮਸ਼ੀਨਰੀ ਕਬਾੜ ਬਣੀ

06:31 AM Jun 21, 2024 IST
ਪਿੰਡ ਗੀਗੇਮਾਜਰਾ ਦੀ ਸਹਿਕਾਰੀ ਖੇਤੀਬਾੜੀ ਸਭਾ ਦਾ ਖਸਤਾ ਹਾਲ ਕੰਪਿਊਟਰ ਕਰਾਹਾ।

ਕਰਮਜੀਤ ਸਿੰਘ ਚਿੱਲਾ
ਬਨੂੜ, 20 ਜੂਨ
ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਸਹਿਕਾਰੀ ਸਭਾਵਾਂ ਨੂੰ ਸਬਸਿਡੀ ’ਤੇ ਦਿੱਤੇ ਹੋਏ ਕੰਪਿਊਟਰ ਕਰਾਹੇ (ਲੇਜ਼ਰ ਲੈਂਡ ਲੈਵਲਰ) ਅਤੇ ਟਰੈਕਟਰ ਕਬਾੜ ਬਣ ਗਏ ਹਨ। ਪਿਛਲੇ ਦੋ-ਤਿੰਨ ਸਾਲਾਂ ਤੋਂ ਇਹ ਅਣਵਰਤੇ ਹੀ ਖੜ੍ਹੇ ਹਨ। ਕਿਸਾਨਾਂ ਨੂੰ ਝੋਨੇ ਲਈ ਖੇਤ ਪੱਧਰੇ ਕਰਾਉਣ ਲਈ ਕਿਰਾਏ ’ਤੇ ਟਰੈਕਟਰ ਅਤੇ ਕੰਪਿਊਟਰ ਕਰਾਹਾ ਮੰਗਵਾ ਕੇ ਵਾਧੂ ਪੈਸੇ ਖਰਚਣੇ ਪੈ ਰਹੇ ਹਨ। ਨੇੜਲੇ ਪਿੰਡ ਗੀਗੇਮਾਜਰਾ ਦੀ ਖੇਤੀਬਾੜੀ ਸਹਿਕਾਰੀ ਸੁਸਾਇਟੀ ਵਿੱਚ ਅਜਿਹਾ ਹੀ ਟਰੈਕਟਰ ਅਤੇ ਕੰਪਿਊਟਰ ਕਰਾਹਾ ਪਿਛਲੇ ਕਈਂ ਸਾਲਾਂ ਤੋਂ ਅਣਵਰਤਿਆ ਖੜ੍ਹਾ ਹੈ। ਸ਼ੁਰੂ ਦੇ ਕਈਂ ਵਰ੍ਹੇ ਇਸ ਦੀ ਕਿਸਾਨਾਂ ਵੱਲੋਂ ਵੱਡੀ ਪੱਧਰ ’ਤੇ ਵਰਤੋਂ ਕੀਤੀ ਗਈ ਪਰ ਹੁਣ ਨਾ ਇਸ ਦੀ ਮੁਰੰਮਤ ਕਰਾਈ ਗਈ ਹੈ ਅਤੇ ਨਾ ਹੀ ਇਸ ਦੀ ਵਰਤੋਂ ਹੋ ਰਹੀ ਹੈ। ਅਜਿਹਾ ਹਾਲ ਹੀ ਇਸ ਖੇਤਰ ਦੀਆਂ ਹੋਰ ਕਈਂ ਸੁਸਾਇਟੀਆਂ ਵਿੱਚ ਖੜ੍ਹੀ ਖੇਤੀਬਾੜੀ ਮਸ਼ੀਨਰੀ ਦਾ ਹੈ। ਗੀਗੇਮਾਜਰਾ ਸੁਸਾਇਟੀ ਵੱਲੋਂ ਆਪਣੇ ਕੋਲ ਲੋੜੀਂਦੀ ਥਾਂ ਨਾ ਹੋਣ ਕਾਰਨ ਟਰੈਕਟਰ ਕਿਸੇ ਦੇ ਘਰ ਖੜ੍ਹਾਇਆ ਹੋਇਆ ਹੈ, ਜਦੋਂ ਕਿ ਕੰਪਿਊਟਰ ਕਰਾਹਾ ਨੀਲੇ ਅਸਮਾਨ ਹੇਠ ਹੀ ਖੜ੍ਹਾ ਹੈ। ਕਿਸਾਨਾਂ ਨੇ ਦੱਸਿਆ ਕਿ ਖੇਤੀਬਾੜੀ ਸਹਿਕਾਰੀ ਸਭਾ ਦੇ ਕੰਪਿਊਟਰ ਕਰਾਹੇ ਅਤੇ ਟਰੈਕਟਰ ਦਾ ਪ੍ਰਤੀ ਘੰਟੇ ਦਾ ਕਿਰਾਇਆ ਸਿਰਫ਼ ਪੰਜ ਸੌ ਰੁਪਏ ਸੀ। ਇਸ ਇਹ ਚਾਲੂ ਹਾਲਤ ਵਿੱਚ ਨਾ ਹੋਣ ਕਾਰਨ ਝੋਨਾ ਲਾਉਣ ਲਈ ਪ੍ਰਾਈਵੇਟ ਟਰੈਕਟਰਾਂ ਰਾਹੀਂ ਅੱਠ ਸੌ ਤੋਂ ਸਾਢੇ ਅੱਠ ਸੌ ਤੱਕ ਪ੍ਰਤੀ ਘੰਟੇ ਦਾ ਕਿਰਾਇਆ ਦੇ ਕੇ ਉਨ੍ਹਾਂ ਨੂੰ ਆਪਣੇ ਖੇਤ ਪੱਧਰੇ ਕਰਾਉਣੇ ਪੈ ਰਹੇ ਹਨ। ਕਿਸਾਨਾਂ ਨੇ ਦੱਸਿਆ ਕਿ ਸਭਾਵਾਂ ਵਿੱਚ ਅਜਿਹੀ ਹੋਰ ਵੀ ਕਈਂ ਤਰਾਂ ਦੀ ਖੇਤੀਬਾੜੀ ਮਸ਼ੀਨਰੀ ਖੜ੍ਹੀ ਹੈ, ਜਿਸ ਦੀ ਵਰਤੋਂ ਹੀ ਨਹੀਂ ਹੋ ਰਹੀ। ਟਰੈਕਟਰ ਚਲਾਉਣ ਲਈ ਪੱਕੇ ਡਰਾਈਵਰ ਨਾ ਹੋਣ ਕਾਰਨ ਕਈਂ ਥਾਵਾਂ ’ਤੇ ਟਰੈਕਟਰ ਕਬਾੜ ਬਣ ਗਏ ਹਨ। ਕਿਸਾਨਾਂ ਨੇ ਕਿਹਾ ਕਿ ਸਭਾਵਾਂ ਨੂੰ ਧੱਕੇ ਤੋਂ ਖੇਤੀਬਾੜੀ ਮਸ਼ੀਨਰੀ ਦੇਣ ਦੀ ਥਾਂ ਲੋੜ ਅਤੇ ਮੰਗ ਅਨੁਸਾਰ ਮਸ਼ੀਨਰੀ ਦੇਣੀ ਚਾਹੀਦੀ ਹੈ। ਉਨ੍ਹਾਂ ਚਿੱਟਾ ਹਾਥੀ ਬਣੇ ਕੰਪਿਊਟਰ ਕਰਾਹਿਆਂ ਦੀ ਮੁਰੰਮਤ ਕਰਵਾ ਕੇ ਇਸ ਨੂੰ ਵਰਤੋਂ ਵਿੱਚ ਲਿਆਉਣ ਜਾਂ ਫ਼ਿਰ ਪੁਰਾਣੀ ਮਸ਼ੀਨਰੀ ਦੀ ਨਿਲਾਮੀ ਕਰਵਾ ਕੇ ਵਰਤੋਂ ਯੋਗ ਖੇਤੀਬਾੜੀ ਮਸ਼ੀਨਰੀ ਭੇਜਣ ਦੀ ਮੰਗ ਕੀਤੀ ਹੈ।

Advertisement

ਵਿਭਾਗ ਦੇ ਧਿਆਨ ’ਚ ਹੈ ਮਾਮਲਾ: ਸੈਕਟਰੀ

ਖੇਤੀਬਾੜੀ ਸਭਾ ਗੀਗੇਮਾਜਰਾ ਦਾ ਵਾਧੂ ਚਾਰਜ ਤਹਿਤ ਕਾਰਜਭਾਰ ਚਲਾ ਰਹੇ ਸੈਕਟਰੀ ਸੋਹਣ ਗਿਰ ਨੇ ਦੱਸਿਆ ਕਿ ਸੁਸਾਇਟੀ ਦੇ ਖਸਤਾ ਹਾਲ ਕੰਪਿਊਟਰ ਕਰਾਹੇ ਅਤੇ ਟਰੈਕਟਰ ਦਾ ਮਾਮਲਾ ਵਿਭਾਗ ਦੇ ਧਿਆਨ ਵਿੱਚ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠਲੀ ਭਾਗੋਮਾਜਰਾ ਸੁਸਾਇਟੀ ਵਿੱਚ ਵੀ ਟਰੈਕਟਰ ਅਤੇ ਕੰਪਿਊਟਰ ਕਰਾਹਾ ਖਰਾਬ ਖੜ੍ਹਾ ਹੈ ਤੇ ਉਸ ਦੀ ਵੀ ਲੰਮੇਂ ਸਮੇਂ ਤੋਂ ਵਰਤੋਂ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜਦੋਂ ਵਿਭਾਗੀ ਅਧਿਕਾਰੀ ਨਿਰਦੇਸ਼ ਦੇਣਗੇ ਤਾਂ ਇਨ੍ਹਾਂ ਵਸਤਾਂ ਦੀ ਨਿਲਾਮੀ ਕਰਵਾ ਦਿੱਤੀ ਜਾਵੇਗੀ।

Advertisement
Advertisement
Advertisement