ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੋਕ ਸਭਾ ਨੂੰ 10 ਸਾਲ ਬਾਅਦ ਮਿਲੇਗਾ ਵਿਰੋਧੀ ਧਿਰ ਦਾ ਨੇਤਾ

07:38 AM Jun 10, 2024 IST

ਨਵੀਂ ਦਿੱਲੀ: ਮੌਜੂਦਾ ਲੋਕ ਸਭਾ ਚੋਣਾਂ ’ਚ ‘ਇੰਡੀਆ’ ਗੱਠਜੋੜ ਦੀਆਂ ਪਾਰਟੀਆਂ ਦੀ ਗਿਣਤੀ ਵਧਣ ਦੇ ਨਾਲ ਹੀ ਹੇਠਲੇ ਸਦਨ ਨੂੰ 10 ਸਾਲ ਬਾਅਦ ਵਿਰੋਧੀ ਧਿਰ ਦਾ ਨੇਤਾ (ਐੱਲਓਪੀ) ਮਿਲੇਗਾ ਅਤੇ ਵਿਰੋਧੀ ਆਗੂਆਂ ਨੂੰ ਇਹ ਵੀ ਆਸ ਹੈ ਕਿ ਜਲਦੀ ਹੀ ਡਿਪਟੀ ਸਪੀਕਰ ਦੇ ਅਹੁਦੇ ਲਈ ਵੀ ਚੋਣ ਹੋਵੇਗੀ। ਲੋਕ ਸਭਾ ’ਚ ਪਿਛਲੇ ਪੰਜ ਸਾਲ ਤੋਂ ਡਿਪਟੀ ਸਪੀਕਰ ਦਾ ਅਹੁਦਾ ਖਾਲੀ ਹੈ। ਪੰਜ ਜੂਨ ਨੂੰ ਭੰਗ ਹੋਈ 17ਵੀਂ ਲੋਕ ਸਭਾ ਨੂੰ ਆਪਣੇ ਪੂਰੇ ਕਾਰਜਕਾਲ ਲਈ ਕੋਈ ਡਿਪਟੀ ਸਪੀਕਰ ਨਹੀਂ ਮਿਲਿਆ ਤੇ ਇਹ ਹੇਠਲੇ ਸਦਨ ਦਾ ਲਗਾਤਾਰ ਦੂਜਾ ਕਾਰਜਕਾਲ ਸੀ ਜਿਸ ’ਚ ਕੋਈ ਵਿਰੋਧੀ ਧਿਰ ਦਾ ਨੇਤਾ ਨਹੀਂ ਸੀ। ਸਾਰਿਆਂ ਦੀਆਂ ਨਜ਼ਰਾਂ ਹੇਠਲੇ ਸਦਨ ’ਤੇ ਟਿਕੀਆਂ ਹਨ ਜਿੱਥੇ ਵਿਰੋਧੀ ਧਿਰ ਦਾ ਨੇਤਾ ਚੁਣਿਆ ਜਾਵੇਗਾ ਅਤੇ ਨਾਲ ਹੀ ਇੱਕ ਡਿਪਟੀ ਸਪੀਕਰ ਚੁਣੇ ਜਾਣ ਦੀ ਵੀ ਉਮੀਦ ਹੈ। ਡਿਪਟੀ ਸਪੀਕਰ ਦਾ ਅਹੁਦਾ ਆਮ ਤੌਰ ’ਤੇ ਵਿਰੋਧੀ ਧਿਰ ਨੂੰ ਮਿਲਦਾ ਹੈ। ਵਿਰੋਧੀ ਧਿਰ ਦੇ ਇੱਕ ਨੇਤਾ ਨੇ ਕਿਹਾ ਕਿ ਉਹ ਇਸ ਗੱਲ ਲਈ ਦਬਾਅ ਬਣਾਉਣਗੇ ਕਿ ਇਸ ਵਾਰ ਡਿਪਟੀ ਸਪੀਕਰ ਦਾ ਅਹੁਦਾ ਖਾਲੀ ਨਾ ਛੱਡਿਆ ਜਾਵੇ। ਟੀਐੱਮਸੀ ਦੇ ਇੱਕ ਆਗੂ ਨੇ ਕਿਹਾ, ‘ਭਾਜਪਾ ਸਰਕਾਰ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ। -ਪੀਟੀਆਈ

Advertisement

Advertisement