ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਿਸ਼ਤਵਾੜ ’ਚ ਹਿਜ਼ਬੁਲ ਦਹਿਸ਼ਤਗਰਦ ਜਹਾਂਗੀਰ ਸਰੂਰੀ ਦੇ ਟਿਕਾਣੇ ਦਾ ਪਰਦਾਫਾਸ਼

06:51 PM Sep 05, 2023 IST
ਜੰਮੂ, 4 ਸਤੰਬਰ
Advertisement

ਸੁਰੱਖਿਆ ਬਲਾਂ ਨੇ ਅੱਜ ਜੰਮੂੁ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਉਪਰਲੇ ਇਲਾਕੇ ’ਚ ਪਾਬੰਦੀਸ਼ੁਦਾ ਹਿਜ਼ਬੁਲ ਮੁਜਾਹਿਦੀਨ ਨਾਲ ਲੰਮੇ ਸਮੇਂ ਤੋਂ ਸਬੰਧਤ ਦਹਿਸ਼ਤਗਰਦ ਜਹਾਂਗੀਰ ਸਰੂਰੀ ਵੱਲੋਂ ਵਰਤੇ ਜਾ ਰਹੇ ਇੱਕ ਟਿਕਾਣੇ ਦਾ ਪਰਦਾਫਾਸ਼ ਕੀਤਾ ਹੈ। ਕਿਸ਼ਤਵਾੜ ਦੇ ਐੱਸਐੱਸਪੀ ਖਲੀਲ ਪੋਸਵਾਲ ਨੇ ਦੱਸਿਆ ਕਿ ਪੁਲੀਸ ਨੇ ਰਾਸ਼ਟਰੀ ਰਾਈਫਲਸ ਅਤੇ ਸੀਆਰਪੀਐੱਫ ਦੇ ਜਵਾਨਾਂ ਨਾਲ ਮਿਲ ਕੇ ਭਦਤ ਸਰੂਰ ਦੇ ਪਰੀਬਾਗ ਇਲਾਕੇ ’ਚ ਯੋਜਨਾਬੱਧ ਅਪਰੇਸ਼ਨ ਤਹਿਤ ਇਸ ਅਤਿਵਾਦੀ ਟਿਕਾਣੇ ਨੂੰ ਤਬਾਹ ਕਰ ਦਿੱਤਾ। ਜਹਾਂਗੀਰ ਸਰੂਰੀ 1990 ਦੇ ਦਹਾਕੇ ’ਚ ਦਹਿਸ਼ਤਗਰਦੀ ’ਚ ਸ਼ਾਮਲ ਹੋਇਆ ਸੀ ਅਤੇ ਮੰਨਿਆ ਜਾਂਦਾ ਹੈ ਕਿ ਉਹ ਕਿਸ਼ਤਵਾੜ ਦੇ ਉਚਾਈ ਵਾਲੇ ਇਲਾਕੇ ’ਚ ਲੁਕਿਆ ਹੈ। ਉਨ੍ਹਾਂ ਦੱਸਿਆ ਕਿ ਸਰੂਰੀ ’ਤੇ ਇਸ ਟਿਕਾਣੇ ਦੀ ਵਰਤੋਂ ਕਰਨ ਅਤੇ ਮਾਰੂ ਕਾਰਵਾਈਆਂ ਦੀ ਸਾਜ਼ਿਸ਼ ਰਚਣ ਦਾ ਸ਼ੱਕ ਹੈ। ਅਧਿਕਾਰੀ ਮੁਤਾਬਕ ਤਲਾਸ਼ੀ ਮੁਹਿੰਮ ਦੌਰਾਨ ਪੁਲੀਸ ਨੇ ਟਿਕਾਣੇ ਤੋਂ ਦੋ ਕੰਬਲ, ਖਾਣ ਪੀਣ ਦਾ ਕੁਝ ਸਮਾਨ ਅਤੇ ਨਿੱਜੀ ਵਰਤੋਂ ਦੀਆਂ ਕੁਝ ਚੀਜ਼ਾਂ ਬਰਾਮਦ ਕੀਤੀਆਂ ਹਨ। -ਪੀਟੀਆਈ

 

Advertisement

 

 

Advertisement
Advertisement