‘ਦਿ ਲਾਸਟ ਵਿਸ਼’ ਫ਼ਿਲਮ ਨੂੰ ਬੈਸਟ ਕ੍ਰਿਟਿਕ ਐਵਾਰਡ
06:56 AM Dec 26, 2024 IST
ਚੰਡੀਗੜ੍ਹ:
Advertisement
ਬਠਿੰਡਾ ਵਿੱਚ ਹੋਏ ਬਠਿੰਡਾ ਫਿਲਮ ਫੈਸਟੀਵਲ-2024 ਵਿੱਚ ‘ਦਿ ਲਾਸਟ ਵਿਸ਼’ ਫ਼ਿਲਮ ਨੂੰ ਬੈਸਟ ਕ੍ਰਿਟਿਕ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਵਿਧਾਇਕ ਜਗਸੀਰ ਸਿੰਘ, ਪੰਜਾਬੀ ਸਿਨੇਮਾ ਦੇ ਕਲਾਕਾਰ ਸਰਦਾਰ ਸੋਹੀ ਤੇ ਰੁਪਿੰਦਰ ਰੂਪੀ ਨੇ ਫਿਲਮ ਦੇ ਡਾਇਰੈਕਟਰ ਮਯੰਕ ਸ਼ਰਮਾ ਤੇ ਸੰਜਲੀ ਸੂਰੀ ਨੂੰ ਦਿੱਤਾ। ਇਹ ਫਿਲਮ ਐੱਮਐੱਸ ਏਸ਼ੀਅਨ ਐਂਟਰਟੇਨਮੈਂਟ ਪ੍ਰੋਡੱਕਸ਼ਨ ਦੇ ਬੈਨਰ ਹੇਠ ਤਿਆਰ ਕੀਤੀ ਗਈ ਹੈ। ਇਸ ਮੌਕੇ ਕੁੱਲ 17 ਫ਼ਿਲਮਾਂ ਦੀ ਸਕਰੀਨਿੰਗ ਕੀਤੀ ਗਈ। ਇਸ ਵਿੱਚੋਂ ‘ਦਿ ਲਾਸਟ ਵਿਸ਼’ ਫਿਲਮ ਨੂੰ ਬੇਸਟ ਕ੍ਰਿਟਿਕ ਐਵਾਰਡ ਨਾਲ ਸਨਮਾਨਿਆ ਗਿਆ। -ਟਨਸ
Advertisement
Advertisement