For the best experience, open
https://m.punjabitribuneonline.com
on your mobile browser.
Advertisement

ਕਾਮਨ ਯੂਨੀਵਰਸਿਟੀ ਦਾਖ਼ਲਾ ਟੈਸਟ ਲਈ ਦਰਖਾਸਤ ਕਰਨ ਦੀ ਆਖਰੀ ਮਿਤੀ 5 ਅਪਰੈਲ ਤਕ ਵਧਾਈ

05:57 PM Mar 31, 2024 IST
ਕਾਮਨ ਯੂਨੀਵਰਸਿਟੀ ਦਾਖ਼ਲਾ ਟੈਸਟ ਲਈ ਦਰਖਾਸਤ ਕਰਨ ਦੀ ਆਖਰੀ ਮਿਤੀ 5 ਅਪਰੈਲ ਤਕ ਵਧਾਈ
Advertisement

ਨਵੀਂ ਦਿੱਲੀ, 31 ਮਾਰਚ

Advertisement

ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ (ਸੀਯੂਈਟੀ)- ਯੂਜੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ ਵਧਾ ਕੇ ਪੰਜ ਅਪਰੈਲ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਯੂਜੀਸੀ ਦੇ ਚੇਅਰਮੈਨ ਐਮ ਜਗਦੀਸ਼ ਕੁਮਾਰ ਨੇ ਅੱਜ ਸਾਂਝੀ ਕੀਤੀ। ਇਹ ਮਿਤੀ ਦੋ ਵਾਰ ਵਧਾਈ ਗਈ ਹੈ। ਇਸ ਤੋਂ ਪਹਿਲਾਂ ਐਂਟਰੈਂਸ ਟੈਸਟ ਵਿਚ ਅਪਲਾਈ ਕਰਨ ਦੀ ਆਖਰੀ ਮਿਤੀ 26 ਮਾਰਚ ਸੀ ਜਿਸ ਨੂੰ ਵਧਾ ਕੇ 31 ਮਾਰਚ ਕਰ ਦਿੱਤਾ ਗਿਆ। ਚੇਅਰਮੈਨ ਨੇ ਕਿਹਾ ਕਿ ਇਹ ਪ੍ਰੀਖਿਆ ਦੇਣ ਵਾਲਿਆਂ ਤੇ ਹੋਰਾਂ ਨੇ ਇਸ ਲਈ ਅਪਲਾਈ ਕਰਨ ਦੀ ਮਿਤੀ ਵਧਾਉਣ ਦੀ ਮੰਗ ਕੀਤੀ ਸੀ ਜਿਸ ਕਰ ਕੇ ਉਮੀਦਵਾਰਾਂ ਨੂੰ ਰਾਹਤ ਦਿੱਤੀ ਗਈ ਹੈ। ਦੱਸਣਾ ਬਣਦਾ ਹੈ ਕਿ ਇਹ ਪ੍ਰੀਖਿਆ 15 ਤੋਂ 31 ਮਈ ਦਰਮਿਆਨ ਕਰਵਾਈ ਜਾਵੇਗੀ। ਦੇਸ਼ ਭਰ ਦੀਆਂ ਸੈਂਟਰਲ, ਸੂਬਾ, ਡੀਮਡ ਤੇ ਪ੍ਰਾਈਵੇਟ ਯੂਨੀਵਰਸਿਟੀ ਵਿਚ ਦਾਖਲਿਆਂ ਨੂੰ ਕੇਂਦਰੀਕ੍ਰਿਤ ਕਰਨ ਲਈ ਸਾਲ 2022 ਵਿਚ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ ਲੈਣਾ ਸ਼ੁਰੂ ਕੀਤਾ ਗਿਆ ਸੀ। -ਪੀਟੀਆਈ

Advertisement
Author Image

sukhitribune

View all posts

Advertisement
Advertisement
×