For the best experience, open
https://m.punjabitribuneonline.com
on your mobile browser.
Advertisement

ਪੱਛਮੀ ਬੰਗਾਲ ਦੇ ਨੋਰਬੂ ਦੇ ਡਾਂਸ ਤੋਂ ਪ੍ਰਭਾਵਿਤ ਹੋਇਆ ਬਾਦਸ਼ਾਹ

07:40 AM Jul 08, 2023 IST
ਪੱਛਮੀ ਬੰਗਾਲ ਦੇ ਨੋਰਬੂ ਦੇ ਡਾਂਸ ਤੋਂ ਪ੍ਰਭਾਵਿਤ ਹੋਇਆ ਬਾਦਸ਼ਾਹ
Advertisement

ਮੁੰਬਈ: ਉੱਘਾ ਰੈਪਰ ਬਾਦਸ਼ਾਹ ਰਿਐਲਿਟੀ ਸ਼ੋਅ ‘ਇੰਡੀਆਜ਼ ਬੈਸਟ ਡਾਂਸਰ 3’ (ਆਈਬੀਡੀ 3) ਦੇ ਮੁਕਾਬਲੇਬਾਜ਼ ਨੋਰਬੂ ਤਮਾਂਗ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਇਸ ਦਾ ਦਿਲਚਸਪ ਪੰਜਾਬੀ ਨਾਂ ਨੋਰਬਿੰਦਰ ਰੱਖਦਿਆਂ ਸੰਬੋਧਨ ਕੀਤਾ। ਇਸ ਮੌਕੇ ਪੱਛਮੀ ਬੰਗਾਲ ਦੇ ਸਿਲੀਗੁੜੀ ਦਾ ਨੋਰਬੂ ਤਮਾਂਗ ਅਤੇ ਕੋਰੀਓਗ੍ਰਾਫਰ ਤੁਸ਼ਾਰ ਸ਼ੈਟੀ ਚਾਰਟਬਸਟਰ ਹਿੱਟ ‘ਮੌਜਾਂ ਹੀ ਮੌਜਾਂ’ ’ਤੇ ਪ੍ਰਦਰਸ਼ਨ ਕਰਨਗੇ। ਨੋਰਬੂ ਦੀ ਤਾਰੀਫ਼ ਕਰਦਿਆਂ ਰੈਪਰ ਬਾਦਸ਼ਾਹ ਨੇ ਕਿਹਾ,‘ਮੈਂ ਅਜਿਹੇ ਡਾਂਸ ਦਾ ਆਦੀ ਨਹੀਂ ਹਾਂ, ਹਾਲਾਂਕਿ ਅੱਜ ਕੱਲ੍ਹ ਦੇ ਨਾਚ ਵਿਚ ਪੰਜਾਬੀ ਅਤੇ ਹਿੱਪ-ਹੌਪ ਦਾ ਕਾਫੀ ਰਲੇਵਾਂ ਹੁੰਦਾ ਹੈ ਪਰ ਜਿਸ ਤਰੀਕੇ ਤੁਸੀਂ ਇਨ੍ਹਾਂ ਦੋਹਾਂ ਡਾਂਸ ਦੇ ਢੰਗਾਂ ਨੂੰ ਮਿਲਾਇਆ ਹੈ, ਇਹ ਬਹੁਤ ਵਿਲੱਖਣ ਹੈ। ਅੱਜ ਤੁਸੀਂ ਨੋਰਬੂ ਨਾਲੋਂ ਨੋਰਬਿੰਦਰ ਵਰਗੇ ਦਿਖਾਈ ਦਿੰਦੇ ਹੋ। ਚੱਕ ਦੇ ਨੌਰਬਿੰਦਰ!’ -ਆਈਏਐੱਨਐੱਸ

Advertisement

Advertisement
Tags :
Author Image

joginder kumar

View all posts

Advertisement
Advertisement
×