For the best experience, open
https://m.punjabitribuneonline.com
on your mobile browser.
Advertisement

ਸਿਸਵਾਂ ਨਦੀ ਦੀ ਡੀ-ਸਿਲਟਿੰਗ ਦਾ ਮਸਲਾ ਉਲਝਿਆ

08:38 AM Jun 12, 2024 IST
ਸਿਸਵਾਂ ਨਦੀ ਦੀ ਡੀ ਸਿਲਟਿੰਗ ਦਾ ਮਸਲਾ ਉਲਝਿਆ
Advertisement

ਜਗਮੋਹਨ ਸਿੰਘ
ਰੂਪਨਗਰ, 11 ਜੂਨ
ਜ਼ਿਲ੍ਹਾ ਰੂਪਨਗਰ ਦੇ ਪਿੰਡ ਬੰਨ੍ਹਮਾਜਰਾ ਤੋਂ ਲੈ ਕੇ ਦੁਲਚੀਮਾਜਰਾ ਪੁਲ ਤੱਕ ਸਿਸਵਾਂ ਨਦੀ ਦੀ ਡੀ-ਸਿਲਟਿੰਗ ਦੇ ਮਸਲੇ ਨੂੰ ਅੱਜ ਮੌਕੇ ’ਤੇ ਪਹੁੰਚੇ ਐੱਸਡੀਐੱਮ ਸ੍ਰੀ ਚਮਕੌਰ ਸਾਹਿਬ ਅਮਰੀਕ ਸਿੰਘ ਵੀ ਨਾ ਸੁਲਝਾ ਸਕੇ। ਜਾਣਕਾਰੀ ਅਨੁਸਾਰ ਵੀਰਵਾਰ ਨੂੰ ਇਲਾਕੇ ਦੇ ਲੋਕਾਂ ਵੱਲੋਂ ਪੰਚਾਇਤਾਂ ਅਤੇ ਸਬੰਧਤ ਕਿਸਾਨਾਂ ਨੂੰ ਭਰੋਸੇ ਵਿੱਚ ਲਏ ਬਿਨਾਂ ਸਿਸਵਾਂ ਨਦੀ ਦੀ ਡੀ-ਸਿਲਟਿੰਗ ਕਰ ਰਹੇ ਠੇਕੇਦਾਰਾਂ ਨੂੰ ਕੰਮ ਕਰਨ ਤੋਂ ਰੋਕ ਦਿੱਤਾ ਗਿਆ ਸੀ। ਇਸ ਉਪਰੰਤ ਸਿੰਘ ਭਗਵੰਤਪੁਰ ਪੁਲੀਸ ਵੱਲੋਂ ਵਿਰੋਧ ਕਰਨ ਵਾਲਿਆਂ ਦੇ ਨੁਮਾਇੰਦਿਆਂ ਦੀ ਸ਼ੁੱਕਰਵਾਰ ਨੂੰ ਜਲ ਸਰੋਤ ਕਮ ਖਣਨ ਵਿਭਾਗ ਦੇ ਅਧਿਕਾਰੀਆਂ ਤੇ ਸਬੰਧਤ ਠੇਕੇਦਾਰਾਂ ਨਾਲ ਐੱਸਡੀਐੱਮ ਸ੍ਰੀ ਚਮਕੌਰ ਸਾਹਿਬ ਦੀ ਹਾਜ਼ਰੀ ਵਿੱਚ ਮੀਟਿੰਗ ਕਰਵਾਈ ਸੀ। ਐੱਸਡੀਐੱਮ ਨੇ ਦੋਵੇਂ ਧਿਰਾਂ ਦਾ ਪੱਖ ਸੁਣਨ ਉਪਰੰਤ ਭਰੋਸਾ ਦਿੱਤਾ ਸੀ ਕਿ ਉਹ ਮੌਕਾ ਦੇਖ ਕੇ ਮਸਲੇ ਦਾ ਨਿਬੇੜਾ ਕਰਵਾ ਦੇਣਗੇ। ਐਤਵਾਰ ਤੱਕ ਜਦੋਂ ਕੋਈ ਅਧਿਕਾਰੀ ਮੌਕਾ ਦੇਖਣ ਨਹੀਂ ਆਇਆ ਤੇ ਠੇਕੇਦਾਰਾਂ ਨੇ ਮੁਗਲਮਾਜਰੀ ਵਿੱਚ ਮਸ਼ੀਨਾਂ ਤੇ ਟਿੱਪਰ ਭੇਜ ਦਿੱਤੇ ਤਾਂ ਲੋਕਾਂ ਵੱਲੋਂ ਇਤਰਾਜ਼ ਕੀਤਾ ਗਿਆ। ਇਸ ਸਬੰਧੀ ਪੰਜਾਬੀ ਟ੍ਰਿਬਿਊਨ ਵਿੱਚ ਖ਼ਬਰ ਛਪਣ ਮਗਰੋਂ ਅੱਜ ਐੱਸਡੀਐੱਮ ਤੇ ਤਹਿਸੀਲਦਾਰ ਸ੍ਰੀ ਚਮਕੌਰ ਸਾਹਿਬ ਅੱਜ ਪਿੰਡ ਦੁਲਚੀਮਾਜਰਾ ਵਿੱਚ ਮੌਕਾ ਦੇਖਣ ਪੁੱਜੇ। ਪਰ ਉਹ ਇਹ ਆਖ ਕੇ ਚਲੇ ਗਏ ਕਿ ਡੀ-ਸਿਲਟਿੰਗ ਵਾਲਾ ਸਮੁੱਚਾ ਰਕਬਾ ਰੂਪਨਗਰ ਸਬ-ਡਿਵੀਜ਼ਨ ਦੇ ਪਿੰਡਾਂ ਨਾਲ ਸਬੰਧਤ ਹੈ ਜਿਸ ਕਰ ਕੇ ਇਸ ਮਸਲੇ ਦਾ ਨਿਬੇੜਾ ਰੂਪਨਗਰ ਸਬ-ਡਿਵੀਜ਼ਨ ਦੇ ਅਧਿਕਾਰੀ ਹੀ ਕਰਨਗੇ। ਇਸ ਉਪਰੰਤ ਇਲਾਕਾ ਵਾਸੀਆਂ ਅਤੇ ਠੇਕੇਦਾਰਾਂ ਨੇ ਰੂਪਨਗਰ ਸਬ-ਡਿਵੀਜ਼ਨ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਪੁੱਜ ਕੇ ਮਸਲੇ ਦੇ ਨਿਬੇੜੇ ਦੀ ਅਪੀਲ ਕੀਤੀ, ਪਰ ਕੋਈ ਅਧਿਕਾਰੀ ਪੁੱਜਿਆ ਨਹੀਂ।
ਇਸ ਉਪਰੰਤ ਇਲਾਕਾ ਵਾਸੀਆਂ ਦੀ ਅਗਵਾਈ ਕਰ ਰਹੇ ਸਾਬਕਾ ਬਲਾਕ ਸਮਿਤੀ ਮੈਂਬਰ ਨਰਿੰਦਰ ਸਿੰਘ ਮਾਵੀ, ਬਬਲਾ ਸਰਪੰਚ ਗੋਸਲਾਂ ਤੇ ਹਰਮਨਜੀਤ ਸਿੰਘ ਸਰਪੰਚ ਸੀਹੋਂਮਾਜਰਾ ਨੇ ਐਲਾਨ ਕੀਤਾ ਕਿ ਭਲਕੇ ਮੁਗਲ ਦੇ ਡੇਰਾ ਬਾਬਾ ਗਾਜ਼ੀਦਾਸ ਵਿੱਚ ਇਕੱਠ ਕਰ ਕੇ ਅਗਲੀ ਰਣਨੀਤੀ ਉਲੀਕੀ ਜਾਵੇਗੀ।
ਦੁਲਚੀਮਾਜਰਾ ਦੇ ਪੁਲ ਹੇਠਾਂ ਨਾਅਰੇਬਾਜ਼ੀ ਕਰਦੇ ਹੋਏ ਲੋਕ।

Advertisement

Advertisement
Tags :
Author Image

sukhwinder singh

View all posts

Advertisement
Advertisement
×