ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਧਾਨ ਸਭਾ ’ਚ ਗੂੰਜਿਆ ‘ਕੇਂਦਰੀ ਵਾਟਰ ਟਰੀਟਮੈਂਟ ਪਲਾਂਟ’ ਦੇ ਬਕਾਏ ਦਾ ਮੁੱਦਾ

07:20 AM Mar 26, 2025 IST
featuredImage featuredImage

ਮਹਿੰਦਰ ਸਿੰਘ ਰੱਤੀਆਂ
ਮੋਗਾ, 25 ਮਾਰਚ
ਪਿੰਡ ਦੌਧਰ ਵਿੱਚ ਬਲਾਕ ਬਾਘਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਦੇ 85 ਪਿੰਡਾਂ ਦੇ ਲੋਕਾਂ ਨੂੰ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਨਹਿਰੀ ਪਾਣੀ ਤੋਂ ਸ਼ੁੱਧ ਪਾਣੀ ਵਾਲੇ ਸੂਬੇ ’ਚ ਪਹਿਲੇ ਵਿਸ਼ਵ ਬੈਂਕ ਅਤੇ ਰਾਜ ਸਰਕਾਰ ਵੱਲੋਂ 232.11 ਕਰੋੜ ਰੁਪਏ ਦੀ ਲਾਗਤ ਵਾਲੇ ‘ਕੇਂਦਰੀ ਵਾਟਰ ਟਰੀਟਮੈਂਟ ਪਲਾਂਟ’ ਦਾ ਕਰੀਬ 7 ਕਰੋੜ ਰੁਪਏ ਦੇ ਬਕਾਏ ਦਾ ਮੁੱਦਾ ਹਲਕਾ ਬਾਘਾਪੁਰਾਣਾ ਤੋਂ ਵਿਧਾਇਕ ਅੰਮ੍ਰਿਤਪਾਲ ਸਿੰਘ ਨੇ ਚੁੱਕਿਆ ਹੈ। ਵਿਧਾਇਕ ਨੇ ਕਿਹਾ ਕਿ ਸਰਕਾਰ ਕਰੀਬ 7 ਕਰੋੜ ਰੁਪਏ ਦੇ ਬਕਾਏ ਦੀ ਭਰਪਾਈ ਕਰੇ। ਵੇਰਵਿਆਂ ਅਨੁਸਾਰ ਇਸ ਪ੍ਰਾਜੈਕਟ ਨੂੰ ਵਿਸ਼ਵ ਦੀ ਪ੍ਰਸਿੱਧ ਨਿਰਮਾਣ ਕੰਪਨੀ ਲਾਰਸਨ ਐਂਡ ਟੁਬਰੋ (ਐੱਲ ਐਂਡ ਟੀ) ਵੱਲੋਂ ਤਿਆਰ ਕੀਤਾ ਗਿਆ ਸੀ। ਇਸ ਕੰਪਨੀ ਨੂੰ 10 ਸਾਲਾਂ ਲਈ ਇਸ ਪ੍ਰਾਜੈਕਟ ਨੂੰ ਚਲਾਉਣ ਅਤੇ ਰੱਖ ਰਖਾਵ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਵੱਲੋਂ ਪਿੰਡਾਂ ਦੇ ਲੋਕਾਂ ਦੇ ਪਾਣੀ ਦੇ ਬਿੱਲ ਦੀ ਉਗਰਾਹੀ ਆਦਿ ਰਾਂਹੀ ਕੰਪਨੀ ਨੂੰ ਅਦਾਇਗੀ ਕੀਤੀ ਜਾਂਦੀ ਹੈ। ਪਰ ਇਹ ਪ੍ਰੋਜੈਕਟ ਸ਼ੁਰੂ ਹੋਣ ਦੇ 3 ਸਾਲ ਅੰਦਰ ਹੀ ਲੋਕਾਂ ਨੂੰ ਨਹਿਰੀ ਸ਼ੁੱਧ ਪਾਣੀ ਦੀ ਸਪਲਾਈ ਯੋਜਨਾ ਦਮ ਤੋੜਦੀ ਨਜ਼ਰ ਆ ਰਹੀ ਹੈ। ਇਸ ਕੰਪਨੀ ਦਾ ਸਰਕਾਰ ਵੱਲ ਕਰੀਬ 7 ਕਰੋੜ ਰੁਪਏ ਬਕਾਇਆ ਹੈ। ਇਸ ਤੋਂ ਇਲਾਵਾ ਕਰੀਬ 19 ਲੱਖ ਰੁਪਏ ਪਾਵਰਕੌਮ ਦੇ ਬਿੱਲ ਦਾ ਬਕਾਇਆ ਹੈ। ਪਾਵਰਕੌਮ ਅਜੀਤਵਾਲ ਸਬ ਡਿਵੀਜ਼ਨ ਐਸਡੀਓ ਗੁਰਮੀਤ ਸਿੰਘ ਸਿੱਧੂ ਨੇ ਕਰੀਬ 19 ਲੱਖ ਰੁਪਏ ਪਾਵਰਕੌਮ ਦੇ ਬਿੱਲ ਦਾ ਬਕਾਇਆ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਰਕਾਰੀ ਨਿਯਮਾਂ ਤਹਿਤ ਅਸੀ ਕੁਨਕੈਸ਼ਨ ਵੀ ਨਹੀਂ ਕੱਟ ਸਕਦੇ। ਸਥਾਨਕ ਐਕਸੀਅਨ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ, ਆਦਰਸ਼ ਨਿਰਮਲ ਨੇ ਬਿਜਲੀ ਬਿੱਲ ਮੁਆਫ਼ ਹੋਣ ਦਾ ਦਾਅਵਾ ਅਤੇ ਕਰੀਬ 7 ਕਰੋੜ ਰੁਪਏ ਉਕਤ ਕੰਪਨੀ ਦਾ ਬਕਾਇਆ ਹੋਣ ਦੀ ਪੁਸ਼ਟੀ ਕਰਦੇ ਕਿਹਾ ਕਿ ਪਿੰਡਾਂ ਵਿਚੋਂ ਉਗਰਾਹੀ ਕਰਕੇ ਵਿਭਾਗ ਅੱਗੇ ਉਕਤ ਕੰਪਨੀ ਨੁੰ ਅਦਾਇਗੀ ਕਰਦੀ ਹੈ ਪਰ ਪਿੰਡਾਂ ਵਿਚ ਉਗਰਾਹੀ ਪੂਰੀ ਨਹੀਂ ਹੋਣ ਕਾਰਨ ਇਹ ਸਮੱਸਿਆ ਆਈ ਹੈ।

Advertisement

ਵਿਧਾਇਕ ਢੋਸ ਨੇ ਸਿਹਤ ਸੇਵਾਵਾਂ ਦਾ ਮਾਮਲਾ ਚੁੱਕਿਆ

ਧਰਮਕੋਟ (ਹਰਦੀਪ ਸਿੰਘ):

ਬਜਟ ਸੈਸ਼ਨ ਦੇ ਤੀਸਰੇ ਦਿਨ ਅੱਜ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਵਿਧਾਨ ਸਭਾ ਵਿੱਚ ਧਰਮਕੋਟ ’ਚ ਸਿਹਤ ਸੇਵਾਵਾਂ ਦੇ ਮਾਮਲੇ ’ਤੇ ਸਿਹਤ ਮੰਤਰੀ ਨੂੰ ਸਵਾਲ ਕੀਤੇ। ਉਨ੍ਹਾਂ ਮੋਗਾ ਜ਼ਿਲ੍ਹੇ ਵਿੱਚ ਸਿਹਤ ਸੇਵਾਵਾਂ ਦੇ ਨਿਘਾਰ ਲਈ ਸਰਕਾਰ ਨੂੰ ਦਖ਼ਲ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਧਰਮਕੋਟ ਅੰਦਰ ਸਿਹਤ ਸੇਵਾਵਾਂ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਕੋਈ ਨਵਾਂ ਪ੍ਰੋਜੈਕਟ ਨਹੀਂ ਦਿੱਤਾ ਗਿਆ ਹੈ। ਵਿਧਾਇਕ ਢੋਸ ਨੇ ਦੱਸਿਆ ਕਿ ਹਲਕੇ ਦੀ ਕੋਟ ਈਸੇ ਖਾਂ ਸਥਿਤ ਸੀਐੱਚਸੀ (ਸਰਕਾਰੀ ਹਸਪਤਾਲ) ਵਿੱਚ ਕੁਲ ਅੱਠ ਮੈਡੀਕਲ ਅਫਸਰਾਂ ਦੀਆਂ ਅਸਾਮੀਆਂ ਹਨ ਪਰ ਉੱਥੇ ਸਿਰਫ਼ ਦੋ ਮੈਡੀਕਲ ਅਫ਼ਸਰ ਹੀ ਤਾਇਨਾਤ ਹਨ। ਉਨ੍ਹਾਂ ਆਖਿਆ ਕਿ ਕਿ ਮੋਗਾ ਨੂੰ ਸਰਕਾਰ ਵੱਲੋਂ ਸਿਹਤ ਸੇਵਾਵਾਂ ਪੱਖੋਂ ਅਣਗੌਲਿਆਂ ਕੀਤਾ ਹੋਇਆ ਹੈ। ਵਿਧਾਇਕ ਨੇ ਮੋਗੇ ਨਾਲ ਮਤਰੇਈ ਮਾਂ ਵਾਲਾ ਸਲੂਕ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਮੋਗਾ ਨੂੰ ਪਾਕਿਸਤਾਨ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਉਨ੍ਹਾਂ ਨੇ ਸਪੀਕਰ ਰਾਹੀਂ ਸਰਕਾਰ ਨੂੰ ਮੋਗਾ ਧਰਮਕੋਟ ਲਈ ਸਿਹਤ ਸੇਵਾਵਾਂ ਦੇ ਸੁਧਾਰ ਦੀ ਮੰਗ ਕੀਤੀ।

Advertisement

ਜਾਖੜ ਨੇ ਚੁੱਕਿਆ ਖੇਤੀ ਨੀਤੀ ਦਾ ਮੁੱਦਾ

ਅਬੋਹਰ (ਪੰਕਜ ਕੁਮਾਰ):

ਪੰਜਾਬ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਦੌਰਾਨ ਵਿਧਾਇਕ ਸੰਦੀਪ ਜਾਖੜ ਨੇ ਅਬੋਹਰ ਅਤੇ ਬੱਲੂਆਣਾ ਹਲਕਿਆਂ ਵਿੱਚ ਫਲੀਆਂ ਦੀ ਸਮੱਸਿਆ ਕਾਰਨ ਕਿੰਨੂ ਦੇ ਬਾਗਾਂ ਦੇ ਬਰਬਾਦ ਹੋਣ ਅਤੇ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਨੀਤੀ ’ਤੇ ਚਰਚਾ ਨਾ ਕਰਨ ਦਾ ਮੁੱਦਾ ਉਠਾਇਆ। ਸ੍ਰੀ ਜਾਖੜ ਨੇ ਕਿਹਾ ਕਿ ਫਲੀਆਂ ਦੀ ਸਮੱਸਿਆ ਕਾਰਨ ਅਬੋਹਰ ਬੱਲੂਆਣਾ ਹਲਕੇ ਵਿੱਚ ਹਜ਼ਾਰਾਂ ਏਕੜ ਕਿੰਨੂ ਦੇ ਬਾਗ ਤਬਾਹ ਹੋ ਗਏ ਹਨ ਪਰ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ। ਇੱਕ ਪਾਸੇ, ਪੰਜਾਬ ਸਰਕਾਰ ਫਸਲੀ ਵਿਭਿੰਨਤਾ ’ਤੇ ਜ਼ੋਰ ਦੇਣ ਦੀ ਗੱਲ ਕਰ ਰਹੀ ਹੈ ਪਰ ਜ਼ਮੀਨੀ ਪੱਧਰ ’ਤੇ ਕੋਈ ਕੰਮ ਨਹੀਂ ਹੋ ਰਿਹਾ ਕਿਉਂਕਿ ਸਰਕਾਰ ਕੋਲ ਅਜੇ ਤੱਕ ਖੇਤੀ ਨੀਤੀ ਨਹੀਂ ਹੈ। ਸ੍ਰੀ ਜਾਖੜ ਨੇ ਵਿੱਤ ਮੰਤਰੀ ਨੂੰ ਅਬੋਹਰ ਵਿੱਚ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਲਈ ਬਕਾਇਆ ਰਕਮ ਜਲਦੀ ਤੋਂ ਜਲਦੀ ਜਾਰੀ ਕਰਨ ਦੀ ਅਪੀਲ ਵੀ ਕੀਤੀ

Advertisement