ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਜ਼ਰਾਇਲੀ ਰਾਜਦੂਤ ਪਤਨੀ ਸਣੇ ਰਾਮ ਮੰਦਰ ਪੁੱਜੇ

07:25 AM Oct 17, 2024 IST

ਅਯੁੱਧਿਆ, 16 ਅਕਤੂਬਰ
ਭਾਰਤ ਵਿੱਚ ਇਜ਼ਰਾਈਲ ਦੇ ਰਾਜਦੂਤ ਰੀਊਵੈਨ ਅਜ਼ਾਰ ਅੱਜ ਸਵੇਰੇ ਆਪਣੀ ਪਤਨੀ ਦੇ ਨਾਲ ਅਯੁੱਧਿਆ ਵਿੱਚ ਸਥਿਤ ਰਾਮ ਮੰਦਰ ਪੁੱਜੇ।
ਅਧਿਕਾਰੀਆਂ ਨੇ ਦੱਸਿਆ ਕਿ ਅਜ਼ਾਰ ਮੰਗਲਵਾਰ ਦੇਰ ਸ਼ਾਮ ਹੀ ਅਯੁੱਧਿਆ ਪੁੱਜ ਗਏ ਸਨ ਅਤੇ ਬੁੱਧਵਾਰ ਸਵੇਰੇ ਰਾਮ ਮੰਦਰ ਦਾ ਦੌਰਾ ਕਰਨ ਤੋਂ ਬਾਅਦ ਗੁਆਂਢੀ ਜ਼ਿਲ੍ਹੇ ਬਸਤੀ ਵਿੱਚ ਇਕ ਪ੍ਰੋਗਰਾਮ ਲਈ ਰਵਾਨਾ ਹੋ ਗਏ। ਮੰਗਲਵਾਰ ਨੂੰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅਜ਼ਾਰ ਨਾਲ ਮੁਲਾਕਾਤ ਕੀਤੀ ਸੀ, ਜਿਸ ਵਿੱਚ ਉੱਤਰ ਪ੍ਰਦੇਸ਼ ਅਤੇ ਇਜ਼ਰਾਈਲ ਵਿਚਾਲੇ ‘ਡੂੰਘੇ ਸਬੰਧਾਂ’ ਉੱਤੇ ਚਰਚਾ ਕੀਤੀ ਗਈ। ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਮੁੱਖ ਮੰਤਰੀ ਨੇ ਕਿਹਾ, ‘‘ਭਾਰਤ ਵਿੱਚ ਇਜ਼ਰਾਈਲ ਦੇ ਰਾਜਦੂਤ ਰੀਊਵੇਨ ਅਜ਼ਾਰ ਨਾਲ ਇਕ ਬੇਹੱਦ ਲਾਹੇਵੰਦ ਤੇ ਸਾਰਥਕ ਗੱਲਬਾਤ ਹੋਈ। ਇਹ ਮੀਟਿੰਗ ਆਪਸੀ ਹਿੱਤਾਂ ਦੇ ਖੇਤਰਾਂ ਵਿੱਚ ਉੱਤਰ ਪ੍ਰਦੇਸ਼ ਅਤੇ ਇਜ਼ਰਾਈਲ ਵਿਚਾਲੇ ਡੂੰਘੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇਕ ਹੋਰ ਕਦਮ ਹੈ।’’ -ਪੀਟੀਆਈ

Advertisement

Advertisement