ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਇੰਸਪੈਕਟਰ ਨੇ ਮਾਮਲੇ ਦੇ ਹੱਲ ਲਈ ਹਫਤੇ ਦਾ ਸਮਾਂ ਮੰਗਿਆ

06:58 AM Mar 29, 2024 IST
ਪਿੰਡ ਘਨੌਰੀ ਕਲਾਂ ਵਿੱਚ ਇਕੱਤਰਤਾ ਦੌਰਾਨ ਕਿਸਾਨ ਆਗੂ। ਫੋਟੋ: ਰਿਸ਼ੀ

ਪੱਤਰ ਪ੍ਰੇਰਕ
ਸ਼ੇਰਪੁਰ, 28 ਮਾਰਚ
ਦੋ ਪਿੰਡਾਂ ਦੀ ਸਾਂਝੀ ਕੋ-ਆਪਰੇਟਿਵ ਸੁਸਾਇਟੀ ਘਨੌਰੀ ਖੁਰਦ ਨੂੰ ਪਿੰਡ ਵਾਸੀਆਂ ਵੱਲੋਂ ਜਿੰਦਰਾ ਮਾਰਨ ਮਗਰੋਂ ਸੁਸਾਇਟੀ ਦੇ ਅੱਠ ਸੌ ਤੋਂ ਵੱਧ ਮੈਂਬਰਾਂ ਦੇ ਲੈਣ-ਦੇਣ ਦਾ ਕੰਮ ਪੂਰੀ ਤਰ੍ਹਾਂ ਰੁਕ ਗਿਆ ਹੈ। ਦੂਜੇ ਪਾਸੇ ਲਗਾਏ ਜਿੰਦਰੇ ਦਾ ਵਿਰੋਧ ਕਰ ਰਹੇ ਦੂਜੇ ਪਿੰਡ ਘਨੌਰੀ ਕਲਾਂ ਦੇ ਲੋਕਾਂ ਨੇ ਅੱਜ ਗੁਰਦੁਆਰਾ ਬਾਬਾ ਅਜੀਤ ਸਿੰਘ ਬਾਬਾ ਜੂਝਾਰ ਵਿਖੇ ਇਕੱਤਰਤਾ ਕਰਕੇ ਵਿਭਾਗ ਨੂੰ ਠੋਸ ਫੈਸਲਾ ਲੈਣ ਲਈ ਮਹਿਜ਼ ਇੱਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਹੈ।ਸ਼ਿਕਾਇਤਾਂ ਭੇਜਣ ਦੇ ਬਾਵਜੂਦ ਮਸਲੇ ਦਾ ਹੱਲ ਨਾ ਹੋਣ ’ਤੇ ਕਮੇਟੀ ਮੈਂਬਰਾਂ ਅਮਰਜੀਤ ਸਿੰਘ, ਪਰਗਟ ਸਿੰਘ, ਅਮਰੀਕ ਸਿੰਘ ਤੇ ਗੁਰਪ੍ਰੀਤ ਸਿੰਘ ਮੁਖੀਆ ਦੀ ਸਾਂਝੀ ਅਗਵਾਈ ਹੇਠ ਇਕੱਤਰਤਾ ਕੀਤੀ। ਵਿਭਾਗ ਦੀ ਇੰਸਪੈਕਟਰ ਅਰਸ਼ਦੀਪ ਕੌਰ ਮੌਕੇ ’ਤੇ ਪੁੱਜੇ ਤੇ ਸੁਸਾਇਟੀ ਦੇ ਕਿਸਾਨ ਮੈਂਬਰਾਂ ਦਾ ਪੱਖ ਸੁਣਿਆ। ਉਨ੍ਹਾਂ ਇਹ ਮਾਮਲਾ ਨਬਿੇੜਨ ਲਈ ਘਨੌਰੀ ਕਲਾਂ ਵਾਸੀਆਂ ਤੋਂ ਮਹਿਜ਼ ਇੱਕ ਹਫ਼ਤੇ ਸਮਾਂ ਮੰਗਿਆ। ਲੋਕਾਂ ਨੇ ਅਗਲੀ ਵਿਉਂਤਬੰਦੀ ਲਈ ਐਕਸ਼ਨ ਕਮੇਟੀ ਦਾ ਗਠਨ ਕਰਦਿਆਂ ਨਿਰਧਾਰਤ ਸਮੇਂ ਦੌਰਾਨ ਮਸਲਾ ਹੱਲ ਨਾ ਹੋਣ ’ਤੇ ਏਆਰ ਦਫ਼ਤਰ ਧੂਰੀ ਦੇ ਘਿਰਾਓ ਦਾ ਫੈਸਲਾ ਕੀਤਾ।

Advertisement

Advertisement
Advertisement