For the best experience, open
https://m.punjabitribuneonline.com
on your mobile browser.
Advertisement

ਮਤਦਾਨ ਬਾਰੇ ਜਾਗਰੂਕ ਕਰਨ ਲਈ ਸਾਈਕਲ ਰੈਲੀ

07:50 AM Apr 29, 2024 IST
ਮਤਦਾਨ ਬਾਰੇ ਜਾਗਰੂਕ ਕਰਨ ਲਈ ਸਾਈਕਲ ਰੈਲੀ
ਸਰਕਾਰੀ ਸਕੂਲ ਭੁਟਾਲ ਕਲਾਂ ਵਿੱਚ ਵਿਦਿਆਰਥੀਆਂ ਸਾਈਕਲ ਰੈਲੀ ਕੱਢਦੇ ਹੋਏ।
Advertisement

ਪੱਤਰ ਪ੍ਰੇਰਕ
ਲਹਿਰਾਗਾਗਾ, 28 ਅਪਰੈਲ
ਲੋਕ ਸਭਾ ਚੋਣਾਂ ਵਿੱਚ ਵੋਟ ਫੀਸਦ ਵਧਾਉਣ ਦੇ ਮੰਤਵ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਟਾਲ ਕਲਾਂ ਵੱਲੋਂ ਵਿਦਿਆਰਥੀਆਂ ਦੇ ਸਹਿਯੋਗ ਨਾਲ ਸਾਈਕਲ ਰੈਲੀ ਕੱਢੀ ਗਈ। ਵਿਦਿਆਰਥੀਆਂ ਵੱਲੋਂ ਸਕੂਲ ਤੋਂ ਸ਼ੁਰੂ ਹੋ ਕੇ ਬਜ਼ਾਰ ਵਿੱਚੋਂ ਹੁੰਦੀ ਹੋਈ ਇਹ ਰੈਲੀ ਬੱਸ ਸਟੈਂਡ ’ਤੇ ਜਾ ਕੇ ਖਤਮ ਹੋਈ। ਵਿਦਿਆਰਥੀਆਂ ਵੱਲੋਂ ‘ਮੇਰੀ ਵੋਟ ਮੇਰੀ ਜ਼ਿੰਮੇਵਾਰੀ’ ਵਿਸ਼ੇ ਉਪਰ ਨਾਅਰੇ ਲਾਏ ਗਏ। ਇਸ ਮੌਕੇ ਹਲਕਾ ਸਵੀਪ ਨੋਡਲ ਅਫ਼ਸਰ ਅਰੁਣ ਗਰਗ, ਮਨਜੀਤ ਸਿੰਘ, ਕਰਮਜੀਤ ਕੌਹਰੀਆਂ, ਜੀਵਣ ਗੋਇਲ, ਅਸ਼ਵਨੀ ਕੁਮਾਰ, ਮਨਦੀਪ ਭੁਟਾਲ,ਆਦਿ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×