For the best experience, open
https://m.punjabitribuneonline.com
on your mobile browser.
Advertisement

ਜ਼ਖ਼ਮੀ ਜਵਾਨ ਨੂੰ ਹਵਾਈ ਸੈਨਾ ਦੇ ਜਹਾਜ਼ ਰਾਹੀਂ ਹਸਪਤਾਲ ਪਹੁੰਚਾਇਆ

07:50 AM Apr 13, 2024 IST
ਜ਼ਖ਼ਮੀ ਜਵਾਨ ਨੂੰ ਹਵਾਈ ਸੈਨਾ ਦੇ ਜਹਾਜ਼ ਰਾਹੀਂ ਹਸਪਤਾਲ ਪਹੁੰਚਾਇਆ
Advertisement

ਨਵੀਂ ਦਿੱਲੀ: ਲੱਦਾਖ ’ਚ ਭਾਰਤੀ ਫੌਜ ਦੇ ਇਕ ਜਵਾਨ ਦਾ ਮਸ਼ੀਨ ਚਲਾਉਂਦੇ ਸਮੇਂ ਹੱਥ ਵੱਢਿਆ ਗਿਆ ਜਿਸ ਤੋਂ ਬਾਅਦ ਉਸ ਨੂੰ ਭਾਰਤੀ ਹਵਾਈ ਸੈਨਾ ਦੇ ਜਹਾਜ਼ ਸੀ-130ਜੇ ਰਾਹੀਂ ਰਾਤ ਨੂੰ ਦਿੱਲੀ ਦੇ ਇਕ ਹਸਪਤਾਲ ਲਿਆਂਦਾ ਗਿਆ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਇੱਥੇ ਫੌਜ ਦੇ ਰਿਸਰਚ ਰੈਫਰਲ ਹਸਪਤਾਲ ਵਿੱਚ ਜਵਾਨ ਦੀ ਐਮਰਜੈਂਸੀ ਸਰਜਰੀ ਕੀਤੀ ਗਈ ਅਤੇ ਉਸ ਦਾ ਵੱਢਿਆ ਗਿਆ ਹੱਥ ਦੁਬਾਰਾ ਜੋੜਿਆ ਗਿਆ। ਇਹ ਘਟਨਾ 9 ਅਪਰੈਲ ਦੀ ਹੈ। ਲੱਦਾਖ ਵਿੱਚ ਤਾਇਨਾਤ ਜ਼ਖ਼ਮੀ ਜਵਾਨ ਨੂੰ ਪਹਿਲਾਂ ਲੇਹ ਦੇ ਮਿਲਟਰੀ ਗੈਰੀਸਨ ਹਸਪਤਾਲ ਲਿਜਾਇਆ ਗਿਆ। ਮਗਰੋਂ ਉਸ ਨੂੰ ਲੇਹ ਹਵਾਈ ਅੱਡੇ ਤੋਂ ਸੁਪਰ ਹਰਕੁਲੀਸ ਜਹਾਜ਼ ਰਾਹੀਂ ਪਾਲਮ ਏਅਰਫੋਰਸ ਸਟੇਸ਼ਨ ਲਿਆਂਦਾ ਗਿਆ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×