For the best experience, open
https://m.punjabitribuneonline.com
on your mobile browser.
Advertisement

ਅਹਿਮਦਾਬਾਦ ਜਾ ਰਿਹਾ ਇੰਡੀਗੋ ਦਾ ਜਹਾਜ਼ ਤਕਨੀਕੀ ਨੁਕਸ ਕਾਰਨ ਦਿੱਲੀ ਪਰਤਿਆ

08:06 AM Apr 28, 2024 IST
ਅਹਿਮਦਾਬਾਦ ਜਾ ਰਿਹਾ ਇੰਡੀਗੋ ਦਾ ਜਹਾਜ਼ ਤਕਨੀਕੀ ਨੁਕਸ ਕਾਰਨ ਦਿੱਲੀ ਪਰਤਿਆ
Advertisement

ਨਵੀਂ ਦਿੱਲੀ, 27 ਅਪਰੈਲ
ਅਹਿਮਦਾਬਾਦ ਜਾ ਰਿਹਾ ਇੰਡੀਗੋ ਦਾ ਇੱਕ ਜਹਾਜ਼ ਅੱਜ ਦੁਪਹਿਰ ਨੂੰ ਲੈਂਡਿੰਗ ਗੇਅਰ ਵਿੱਚ ਖਰਾਬੀ ਪਾਏ ਜਾਣ ਮਗਰੋਂ ਦਿੱਲੀ ਹਵਾਈ ਅੱਡੇ ’ਤੇ ਪਰਤ ਆਇਆ। ਸੂਤਰਾਂ ਨੇ ਦੱਸਿਆ ਕਿ ਉਡਾਨ ਨੰਬਰ 6ਈ 129 ਦਾ ਜਹਾਜ਼ ਦਿੱਲੀ ਹਵਾਈ ਅੱਡੇ ’ਤੇ ਦੁਪਹਿਰ ਕਰੀਬ 12:40 ’ਤੇ ਸੁਰੱਖਿਆ ਉਤਰਿਆ। ਜਹਾਜ਼ ਵਿੱਚ ਲਗਭਗ 170 ਜਣੇ ਸਵਾਰ ਸੀ। ਇੰਡੀਗੋ ਦੇ ਬੁਲਾਰੇ ਨੇ ਕਿਹਾ ਕਿ ਜਹਾਜ਼ ਦੀ ਜ਼ਰੂਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਯਾਤਰੀਆਂ ਨੂੰ ਇੱਕ ਬਦਲਵਾਂ ਜਹਾਜ਼ ਮੁਹੱਈਆ ਕਰਵਾਇਆ ਗਿਆ। ਸੂਤਰਾਂ ਅਨੁਸਾਰ ਲੈਂਡਿੰਗ ਗੇਅਰ ਵਿੱਚ ਖਰਾਬੀ ਮਗਰੋਂ ਜਹਾਜ਼ ਨੂੰ ਪਰਤਣਾ ਪਿਆ ਅਤੇ ਉਡਾਣ ਲਈ ਐਮਰਜੈਂਸੀ ਐਲਾਨੀ ਗਈ। ਬੁਲਾਰੇ ਨੇ ਕਿਹਾ ਕਿ ਉਡਾਣ ਭਰਨ ਮਗਰੋਂ ਪਾਇਲਟ ਨੂੰ ਤਕਨੀਕੀ ਖਾਮੀ ਦਿਖਣ ’ਤੇ ਜਹਾਜ਼ ਦਿੱਲੀ ਪਰਤ ਆਇਆ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×