For the best experience, open
https://m.punjabitribuneonline.com
on your mobile browser.
Advertisement

ਭਾਰਤੀ ਟੀਮ ਨੇ ਮਹਿਲਾ ਟੈਸਟ ਕ੍ਰਿਕਟ ’ਚ ਬਣਾਇਆ ਸਭ ਤੋਂ ਵੱਡਾ ਟੀਮ ਸਕੋਰ

02:19 PM Jun 29, 2024 IST
ਭਾਰਤੀ ਟੀਮ ਨੇ ਮਹਿਲਾ ਟੈਸਟ ਕ੍ਰਿਕਟ ’ਚ ਬਣਾਇਆ ਸਭ ਤੋਂ ਵੱਡਾ ਟੀਮ ਸਕੋਰ
Advertisement

ਚੇਨੱਈ, 29 ਜੂਨ
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ਼ਨਿੱਚਰਵਾਰ ਨੂੰ ਇਥੇ ਦੱਖਣੀ ਅਫਰੀਕਾ ਖਿਲਾਫ਼ ਇਕਲੌਤੇ ਟੈਸਟ ਮੈਚ ਦੇ ਦੂਜੇ ਦਿਨ ਆਸਟਰੇਲੀਆ ਦੇ 9 ਵਿਕਟਾਂ ’ਤੇ 575 ਦੌੜਾਂ ਬਣਾਉਣ ਦੇ ਪਿਛਲੇ ਰਿਕਾਰਡ ਨੂੰ ਪਿੱਛੇ ਛੱਡਦਿਆਂ ਮਹਿਲਾ ਟੈਸਟ ਕ੍ਰਿਕਟ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਟੀਮ ਸਕੋਰ ਖੜ੍ਹਾ ਕੀਤਾ ਹੈ। ਭਾਰਤੀ ਟੀਮ ਨੇ ਰਿਕਾਰਡ ਬਣਾਉਣ ਤੋਂ ਬਾਅਦ ਪਹਿਲੀ ਪਾਰੀ 603/6 ਦੇ ਸਕੋਰ ’ਤੇ ਪਾਰੀ ਐਲਾਨ ਦਿੱਤੀ। ਆਸਟਰੇਲੀਆ ਨੇ ਇਸ ਸਾਲ ਪਰਥ ਵਿਚ ਇਹ ਸਕੋਰ ਬਣਾਇਆ ਸੀ, ਪਰ ਰਿਚਾ ਘੋਸ਼ (86 ਦੌੜਾਂ) ਏ.ਡਰਕਸਨ ਦੇ 109ਵੇਂ ਓਵਰ ਦੀ ਪਹਿਲੀ ਗੇਂਦ ’ਤੇ ਚੌਕਾ ਜੜ ਕੇ ਭਾਰਤ ਨੇ ਨਵਾਂ ਰਿਕਾਰਡ ਸਿਰਜ ਦਿੱਤਾ। ਉਂਜ ਇਸ ਉਪਬਲਧੀ ਦਾ ਸਿਹਰਾ ਭਾਰਤੀ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ (205 ਦੌੜਾਂ) ਤੇ ਸਮ੍ਰਿਤੀ ਮੰਧਾਨਾ (149 ਦੌੜਾਂ) ਸਿਰ ਵੀ ਬੱਝਦਾ ਹੈ, ਜਿਨ੍ਹਾਂ 292 ਦੌੜਾਂ ਦੀ ਇਤਿਹਾਸਕ ਭਾਈਵਾਲੀ ਕੀਤੀ, ਜੋ ਮਹਿਲਾ ਕ੍ਰਿਕਟ ਵਿਚ ਪਹਿਲੇ ਵਿਕਟ ਲਈ ਸਭ ਤੋਂ ਵੱਡੀ ਭਾਈਵਾਲੀ ਹੈ। ਉਧਰ ਦੱਖਣੀ ਅਫਰੀਕਾ ਦੀ ਟੀਮ ਨੇ 28 ਓਵਰਾਂ ਵਿਚ ਇੱਕ ਵਿਕਟ ਦੇ ਨੁਕਸਾਨ ਨਾਲ 90 ਦੌੜਾਂ ਨਾਲ ਬਣਾ ਲਈਆਂ ਸਨ। -ਪੀਟੀਆਈ

Advertisement

Advertisement
Author Image

Advertisement
Advertisement
×