ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤੀ ਟੀਮ ਨੇ ਅਭਿਆਸ ਲਈ ਪੰਜਾਬ ਤੋਂ ਤੇਜ਼ ਗੇਂਦਬਾਜ਼ ਗੁਰਨੂਰ ਬਰਾੜ ਨੂੰ ਸੱਦਿਆ

07:58 AM Sep 15, 2024 IST

ਚੇਨੱਈ, 14 ਸਤੰਬਰ
ਭਾਰਤੀ ਟੀਮ ਨੇ 19 ਸਤੰਬਰ ਤੋਂ ਇੱਥੇ ਬੰਗਲਾਦੇਸ਼ ਖ਼ਿਲਾਫ਼ ਸ਼ੁਰੂ ਹੋ ਰਹੀ ਟੈਸਟ ਮੈਚਾਂ ਦੀ ਲੜੀ ਦੇ ਅਭਿਆਸ ਲਈ ਪੰਜਾਬ ਦੇ ਤੇਜ਼ ਗੇਂਦਬਾਜ਼ ਗੁਰਨੂਰ ਬਰਾੜ ਨੂੰ ਨੈੱਟ ਗੇਂਦਬਾਜ਼ ਵਜੋਂ ਸੱਦਿਆ ਹੈ। ਉਸ ਨੇ ਹੁਣ ਤੱਕ ਪੰਜ ਫਸਟ ਕਲਾਸ ਮੈਚ ਖੇਡੇ ਹਨ ਅਤੇ ਉਹ ਪਿਛਲੇ ਸੀਜ਼ਨ ਵਿੱਚ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੌਰਾਨ ਪੰਜਾਬ ਕਿੰਗਜ਼ ਨਾਲ ਵੀ ਰਿਹਾ ਹੈ। ਗੁਰਨੂਰ ਦਾ ਫਸਟ ਕਲਾਸ ਕ੍ਰਿਕਟ ਦਾ ਰਿਕਾਰਡ ਬਹੁਤਾ ਚੰਗਾ ਨਹੀਂ ਹੈ ਪਰ 24 ਸਾਲਾ ਖਿਡਾਰੀ ਲਈ ਉਸ ਦਾ ਛੇ ਫੁੱਟ 4.5 ਇੰਚ ਲੰਮਾ ਕੱਦ ਅਤੇ ਗੇਂਦ ਨੂੰ ਤੇਜ਼ ਰਫ਼ਤਾਰ ਨਾਲ ਸੁੱਟਣ ਦੀ ਯੋਗਤਾ ਖਾਸ ਬਣਾਉਂਦੀ ਹੈ। ਮੰਨਿਆ ਜਾ ਰਿਹਾ ਹੈ ਕਿ ਗੁਰਨੂਰ ਨੂੰ ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਨਾਹਿਦ ਰਾਣਾ ਦੇ ਗੇਂਦਬਾਜ਼ੀ ਐਕਸ਼ਨ ਲਈ ਵਿਸ਼ੇਸ਼ ਤੌਰ ’ਤੇ ਬੁਲਾਇਆ ਗਿਆ ਹੈ, ਜਿਸ ਨੇ ਰਾਵਲਪਿੰਡੀ ’ਚ ਪਾਕਿਸਤਾਨ ਖ਼ਿਲਾਫ਼ ਹਾਲ ਹੀ ’ਚ ਖੇਡੇ ਗਏ ਟੈਸਟ ਮੈਚ ’ਚ ਪੰਜ ਵਿਕਟਾਂ ਲਈਆਂ ਸਨ।
ਰਾਣਾ ਦੀ ਗੇਂਦਬਾਜ਼ੀ ਦੀ ਖਾਸੀਅਤ ਇਹ ਹੈ ਕਿ ਉਸ ਦਾ ਕੱਦ ਛੇ ਫੁੱਟ ਪੰਜ ਇੰਚ ਹੋਣ ਕਾਰਨ ਉਸ ਨੂੰ ਉਛਾਲ ਮਿਲਦਾ ਹੈ ਅਤੇ ਪਾਕਿਸਤਾਨ ਖ਼ਿਲਾਫ਼ ਦੂਜੇ ਟੈਸਟ ਮੈਚ ਵਿੱਚ ਉਸ ਨੇ ਸਿੱਧੀ ਲਾਈਨ ਵਿੱਚ ਗੇਂਦਬਾਜ਼ੀ ਕੀਤੀ ਸੀ। ਭਾਰਤ ਦੇ ਨਵੇਂ ਗੇਂਦਬਾਜ਼ੀ ਕੋਚ ਮੋਰਨੇ ਮੋਰਕਲ ਗੇਂਦਬਾਜ਼ਾਂ ਨੂੰ ਸਲਾਹ ਦਿੰਦੇ ਨਜ਼ਰ ਆਏ। ਮੁੰਬਈ ਦਾ ਆਫ ਸਪਿੰਨਰ ਹਿਮਾਂਸ਼ੂ ਸਿੰਘ ਵੀ ਨੈੱਟ ਦਾ ਹਿੱਸਾ ਹੈ। ਦੂਜੇ ਦਿਨ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਦੀ ਪ੍ਰਮੁੱਖ ਤੇਜ਼ ਗੇਂਦਬਾਜ਼ ਜੋੜੀ ਨਾਲੋਂ ਜ਼ਿਆਦਾ ਆਕਾਸ਼ ਦੀਪ ਅਤੇ ਯਸ਼ ਦਿਆਲ ਨੇ ਨੈੱਟ ’ਤੇ ਜ਼ਿਆਦਾ ਗੇਂਦਬਾਜ਼ੀ ਕੀਤੀ। -ਪੀਟੀਆਈ

Advertisement

Advertisement