For the best experience, open
https://m.punjabitribuneonline.com
on your mobile browser.
Advertisement

ਡਾਇਮੰਡ ਲੀਗ: ਨੀਰਜ ਚੋਪੜਾ ਲਗਾਤਾਰ ਦੂਜੀ ਵਾਰ ਦੂਜੇ ਸਥਾਨ ’ਤੇ ਰਿਹਾ

02:00 PM Sep 15, 2024 IST
ਡਾਇਮੰਡ ਲੀਗ  ਨੀਰਜ ਚੋਪੜਾ ਲਗਾਤਾਰ ਦੂਜੀ ਵਾਰ ਦੂਜੇ ਸਥਾਨ ’ਤੇ ਰਿਹਾ
Advertisement

ਬਰੱਸਲਜ਼, 15 ਸਤੰਬਰ
ਭਾਰਤ ਦਾ ਸਟਾਰ ਨੇਜ਼ਾ ਸੁੱਟ ਖਿਡਾਰੀ ਨੀਰਜ ਚੋਪੜਾ ਡਾਇਮੰਡ ਲੀਗ ਖ਼ਿਤਾਬ ਤੋਂ ਇਕ ਸੈਂਟੀਮੀਟਰ ਤੋਂ ਖੁੰਝ ਗਿਆ ਅਤੇ ਸ਼ਨਿਚਰਵਾਰ ਨੂੰ ਸੈਸ਼ਨ ਦੇ ਫਾਈਨਲ ਵਿੱਚ 87.86 ਮੀਟਰ ਦੇ ਥਰੋਅ ਦੇ ਨਾਲ ਲਗਾਤਾਰ ਦੂਜੀ ਵਾਰ ਦੂਜੇ ਸਥਾਨ ’ਤੇ ਰਹੇ। ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ 26 ਸਾਲ ਦੇ ਚੋਪੜਾ ਨੇ 2022 ਵਿੱਚ ਟਰਾਫੀ ਜਿੱਤੀ ਸੀ ਅਤੇ ਪਿਛਲੇ ਸਾਲ ਉਹ ਦੂਜੇ ਸਥਾਨ ’ਤੇ ਰਿਹਾ ਸੀ। ਉਸ ਨੇ ਤੀਜੀ ਕੋਸ਼ਿਸ਼ ਵਿੱਚ ਸਭ ਤੋਂ ਵਧੀਆ ਥਰੋਆ ਸੁੱਟਿਆ ਪਰ ਜੇਤੂ ਐਂਡਰਸਨ ਪੀਟਰਜ਼ ਦੇ 87.87 ਮੀਟਰ ਤੋਂ ਇਕ ਸੈਂਟੀਮੀਟਰ ਪਿੱਛੇ ਰਹਿ ਗਿਆ। ਦੋ ਵਾਰ ਦੇ ਵਿਸ਼ਵ ਚੈਂਪੀਅਨ ਗ੍ਰੇਨਾਡਾ ਦੇ ਪੀਟਰਜ਼ ਨੇ ਪਹਿਲੀ ਹੀ ਕੋਸ਼ਿਸ਼ ਵਿੱਚ ਸਭ ਤੋਂ ਵਧੀਆ ਥਰੋਅ ਸੁੱਟੀ। ਜਰਮਨੀ ਦੇ ਜੂਲੀਅਨ ਵੈੱਬਰ 85.97 ਮੀਟਰ ਦੇ ਥਰੋਅ ਨਾਲ ਤੀਜੇ ਸਥਾਨ ’ਤੇ ਰਹੇ। ਚੋਪੜਾ ਦਾ ਨਿੱਜੀ ਸਭ ਤੋਂ ਵਧੀਆ ਪ੍ਰਦਰਸ਼ਨ 89.49 ਮੀਟਰ ਹੈ। ਉਨ੍ਹਾਂ ਆਪਣੀਆਂ ਛੇ ਕੋਸ਼ਿਸ਼ਾਂ ਵਿੱਚ ਨੇਜ਼ਾ 86.82 ਮੀਟਰ, 83.49 ਮੀਟਰ, 87.86 ਮੀਟਰ, 82.04 ਮੀਟਰ, 83.30 ਮੀਟਰ ਅਤੇ 86.46 ਮੀਟਰ ਦੂਰ ਤੱਕ ਸੁਟਿਆ। ਸਿਖ਼ਰਲੇ ਤਿੰਨ ’ਚ ਰਹੇ ਖਿਡਾਰੀ ਸੱਤ ਖਿਡਾਰੀਆਂ ਦੇ ਫਾਈਨਲ ਦੌਰਾਨ ਪੂਰਾ ਸਮਾਂ ਇਸੇ ਕ੍ਰਮ ਵਿੱਚ ਰਹੇ।
ਡਾਇਮੰਲ ਲੀਗ ਚੈਂਪੀਅਨ ਬਣਨ ’ਤੇ ਪੀਟਰਜ਼ ਨੂੰ ਡਾਇਮੰਡ ਲੀਗ ਟਰਾਫੀ ਅਤੇ 30,000 ਡਾਲਰ ਮਿਲੇ। ਫਾਈਨਲ ਵਿੱਚ ਦੂਜੇ ਸਥਾਨ ’ਤੇ ਰਹਿਣ ਲਈ ਚੋਪੜਾ ਨੂੰ 12,000 ਡਾਲਰ ਮਿਲੇ। ਇਸ ਦੇ ਨਾਲ ਹੀ 14 ਗੇੜ ਤੋਂ ਬਾਅਦ ਵੱਕਾਰੀ ਡਾਇਮੰਡ ਲੀਗ ਅਤੇ ਕੌਮਾਂਤਰੀ ਅਥਲੈਟਿਕਸ ਸੈਸ਼ਨ ਖ਼ਤਮ ਹੋ ਗਿਆ।

Advertisement

ਉੱਧਰ, ਡਾਇਮੰਡ ਲੀਗ ਸੈਸ਼ਨ ਦੇ ਫਾਈਨਲ ਵਿੱਚ ਦੂਜੇ ਨੰਬਰ ’ਤੇ ਰਹਿਣ ਤੋਂ ਬਾਅਦ ਨੀਰਜ ਚੋਪੜਾ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਅਭਿਆਸ ਸੈਸ਼ਨ ਦੌਰਾਨ ਹੱਥ ਵਿੱਚ ਸੱਟ ਲੱਗਣ ਦੇ ਬਾਵਜੂਦ ਡਾਇਮੰਡ ਲੀਗ ਸੈਸ਼ਨ ਦੇ ਫਾਈਨਲ ਵਿੱਚ ਹਿੱਸਾ ਲਿਆ। ਉਸ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਕਿਹਾ, ‘‘ਸੋਮਵਾਰ ਨੂੰ ਅਭਿਆਸ ਦੌਰਾਨ ਮੈਂ ਜ਼ਖ਼ਮੀ ਹੋ ਗਿਆ ਸੀ ਅਤੇ ‘ਐਕਸ-ਰੇਅ’ ਤੋਂ ਪਤਾ ਲੱਗਾ ਕਿ ਮੇਰੇ ਖੱਬੇ ਹੱਥ ਦੀ (ਚੌਥੀ ਮੈਟਾਕਾਰਪਲ) ਹੱਡੀ ਵਿੱਚ ਫਰੈਕਚਰ ਹੈ। ਇਹ ਮੇਰੇ ਲਈ ਇਕ ਹੋਰ ਦਰਦ ਭਰੀ ਚੁਣੌਤੀ ਸੀ ਪਰ ਆਪਣੀ ਟੀਮ ਦੀ ਮਦਦ ਨਾਲ ਮੈਂ ਬਰੱਸਲਜ਼ ਵਿੱਚ ਭਾਗ ਲੈਣ ’ਚ ਸਫਲ ਰਿਹਾ।’’ ਉਸ ਨੇ ਕਿਹਾ ਕਿ, ‘‘ਇਹ ਸਾਲ ਦਾ ਆਖ਼ਰੀ ਟੂਰਨਾਮੈਂਟ ਸੀ। ਮੈਂ ਆਪਣੀਆਂ ਹੀ ਆਸਾਂ ’ਤੇ ਖਰਾ ਨਹੀਂ ਉਤਰ ਸਕਿਆ ਪਰ ਮੈਨੂੰ ਲੱਗਦਾ ਹੈ ਕਿ ਇਹ ਇਕ ਅਜਿਹਾ ਸੈਸ਼ਨ ਸੀ ਜਿਸ ਵਿੱਚ ਮੈਂ ਬਹੁਤ ਕੁਝ ਸਿੱਖਿਆ। ਹੁਣ ਮੈਂ ਪੂਰੀ ਤਰ੍ਹਾਂ ਤੋਂ ਫਿੱਟ ਹੋ ਕੇ ਵਾਪਸੀ ਕਰ ਕੇ ਖੇਡਣ ਲਈ ਤਿਆਰ ਹਾਂ।’’  -ਪੀਟੀਆਈ

Advertisement

Advertisement
Author Image

Advertisement