ਇਨਕਮ ਟੈਕਸ ਵਿਭਾਗ ਵੱਲੋਂ ਨੌਜਵਾਨ ਦੇ ਘਰ ਛਾਪਾ
10:46 AM Apr 01, 2024 IST
Advertisement
ਖੇਤਰੀ ਪ੍ਰਤੀਨਿਧ
ਘਨੌਰ, 31 ਮਾਰਚ
ਇਲਾਕੇ ਦੇ ਪਿੰਡ ਮਾੜੂ ਦੇ ਰਹਿਣ ਵਾਲ਼ੇ ਫਤਿਹ ਸਿੰਘ ਨਾਮ ਦੇ ਨੌਜਵਾਨ ਦੇ ਘਰ ਅੱਜ ਇਨਕਮ ਟੈਕਸ ਵਿਭਾਗ ਲੁਧਿਆਣਾ ਦੀ ਟੀਮ ਨੇ ਛਾਪਾ ਮਾਰਿਆ। ਇਸ ਦੌਰਾਨ ਜ਼ਿਲ੍ਹਾ ਪੁਲੀਸ ਪਟਿਆਲਾ ਨੂੰ ਵੀ ਨਾਲ ਲਿਆ ਗਿਆ। ਭਾਵੇਂ ਇਸ ਮਾਮਲੇ ਦੀ ਮੁਕੰਮਲ ਤਹਿਕੀਕਾਤ ਹੋਣੀ ਅਜੇ ਬਾਕੀ ਹੈ ਪਰ ਕਿਹਾ ਜਾ ਰਿਹਾ ਹੈ ਕਿ ਫਤਿਹ ਸਿੰਘ ਉਰਫ ਬੱਬੂ ਦੇ ਖਾਤੇ ਵਿੱਚੋਂ ਅਣਐਲਾਨੇ ਫੰਡਾਂ ਦਾ ਲੈਣ-ਦੇਣ ਕੀਤਾ ਗਿਆ ਹੈ।
ਇਸੇ ਦੌਰਾਨ ਫਤਿਹ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਸਮੇਤ ਪਿੰਡ ਵਾਸੀਆਂ ਦਾ ਵੀ ਇਹ ਕਹਿਣਾ ਹੈ ਕਿ ਕੁਝ ਸਾਲ ਪਹਿਲਾਂ ਇਕ ਠੇਕੇਦਾਰ ਨੇ ਧੋਖੇ ਨਾਲ਼ ਉਸ ਦੇ ਦਸਤਾਵੇਜ਼ ਲੈ ਲਏ ਸਨ। ਹੋ ਸਕਦਾ ਹੈ ਕਿ ਉਸ ਠੇਕੇਦਾਰ ਵੱਲੋਂ ਹੀ ਫਤਿਹ ਸਿੰਘ ਦੇ ਨਾਮ ’ਤੇ ਖਾਤਾ ਖੋਲ੍ਹ ਕੇ ਲੈਣ-ਦੇਣ ਕੀਤਾ ਗਿਆ ਹੋਵੇ ਜਾ ਕਰ ਰਿਹਾ ਹੋਵੇ। ਇਸ ਮਾਮਲੇ ਦੀ ਜਾਂਚ ਉਪਰੰਤ ਆਮਦਨ ਕਰ ਵਿਭਾਗ ਲੁਧਿਆਣਾ ਦੀ ਟੀਮ ਮੌਕੇ ਤੋਂ ਰਵਾਨਾ ਹੋ ਗਈ। ਜ਼ਿਕਰਯੋਗ ਹੈ ਕਿ ਫਤਿਹ ਸਿੰਘ ਸ਼ੰਭੂ ਨੇੜੇ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਹੈ।
Advertisement
Advertisement
Advertisement