For the best experience, open
https://m.punjabitribuneonline.com
on your mobile browser.
Advertisement

ਸੜਕਾਂ ਨੇੜਲੇ ਨਾਜਾਇਜ਼ ਕਬਜਿ਼ਆਂ ਨੇ ਤੰਗ ਕੀਤਾ ਰਾਹ

12:08 PM Sep 21, 2024 IST
ਸੜਕਾਂ ਨੇੜਲੇ ਨਾਜਾਇਜ਼ ਕਬਜਿ਼ਆਂ ਨੇ ਤੰਗ ਕੀਤਾ ਰਾਹ
ਚੌੜਾ ਬਾਜ਼ਾਰ ਵਿੱਚ ਦੁਕਾਨਦਾਰਾਂ ਵੱਲੋਂ ਸੜਕ ’ਤੇ ਕੀਤੇ ਕਬਜ਼ਿਆਂ ਕਾਰਨ ਲੱਗਿਆ ਜਾਮ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਗਗਨਦੀਪ ਅਰੋੜਾ
ਲੁਧਿਆਣਾ, 20 ਸਤੰਬਰ
ਤਿਉਹਾਰੀ ਸੀਜ਼ਨ ਤੋਂ ਪਹਿਲਾਂ ਹੀ ਪੁਰਾਣੇ ਸ਼ਹਿਰ ਦੇ ਇਲਾਕਿਆਂ ਵਿੱਚ ਲੋਕ ਸਵੇਰੇ ਤੇ ਸ਼ਾਮ ਟਰੈਫਿਕ ਦੇ ਚੱਕਰਵਿਊ ਵਿੱਚ ਫਸ ਰਹੇ ਹਨ। ਹਾਲਾਤ ਇਹ ਹਨ ਕਿ ਦੁਕਾਨਾਂ ਦੇ ਬਾਹਰ ਲੱਗੇ ਸਾਮਾਨ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਵੱਧ ਆਵਾਜਾਈ ਵਾਲੇ ਸਮੇਂ ਵੱਡੇ ਜਾਮ ਲਗ ਰਹੇ ਹਨ। ਇਸ ਸਭ ਦੇ ਪਿੱਛੇ ਵੱਡਾ ਕਾਰਨ ਦੁਕਾਨਦਾਰਾਂ ਵੱਲੋਂ ਨਾਜਾਇਜ਼ ਕਬਜ਼ੇ ਕਰਕੇ ਦੁਕਾਨਾਂ ਬਾਹਰ ਰੱਖਿਆ ਗਿਆ ਸਾਮਾਨ ਹੈ।
ਇਸ ਸਬੰਧ ਵਿੱਚ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਸ਼ਹਿਰ ਦੇ ਪੁਰਾਣੇ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਹੀ ਹੈ, ਜਿਥੇ ਦੁਕਾਨਦਾਰ ਆਪਣੀਆਂ ਦੁਕਾਨਾਂ ਤੋਂ ਵੱਧ ਸਾਮਾਨ ਬਾਹਰ ਫੁੱਟਪਾਥਾਂ ਅਤੇ ਸੜਕ ’ਤੇ ਲਗਾ ਦਿੰਦੇ ਹਨ। ਇਸ ਕਰਕੇ ਸੜਕਾਂ ਤੋਂ ਲੰਘਣ ਵਾਲੇ ਰਾਹਗੀਰ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ। ਸ਼ਹਿਰ ਦੇ ਪੁਰਾਣੇ ਇਲਾਕੇ ਚੌੜਾ ਬਾਜ਼ਾਰ, ਸਾਬਣ ਬਾਜ਼ਾਰ, ਦਰੇਸੀ, ਕੰਬਲ ਵਾਲਾ ਬਾਜ਼ਾਰ, ਪ੍ਰਤਾਪ ਬਾਜ਼ਾਰ, ਸਰਾਫ਼ਾ ਬਾਜ਼ਾਰ, ਤਾਲਾਬ ਬਾਜ਼ਾਰ, ਬਿਜਲੀ ਮਾਰਕੀਟ, ਪਿੰਡੀ ਗਲੀ, ਗੁੜ ਮੰਡੀ ਵਰਗੇ ਅਜਿਹੇ ਇਲਾਕੇ ਹਨ, ਜਿਥੇ ਅਗਰ ਦੁਕਾਨ 15 ਫੁੱਟ ਲੰਬੀ ਹੈ ਤਾਂ ਦੁਕਾਨਦਾਰਾਂ ਨੇ 5 ਤੋਂ 10 ਫੁੱਟ ਤੱਕ ਆਪਣਾ ਸਾਮਾਨ ਬਾਹਰ ਸੜਕ ’ਤੇ ਰੱਖਿਆ ਹੋਇਆ ਹੈ। ਇੱਕ ਹੋਰ ਪੱਖ ਇਹ ਹੈ ਕਿ ਕੁਝ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਅੱਗੇ ਰੇਹੜੀ-ਫੜ੍ਹੀ ਵਾਲਿਆਂ ਨੂੰ 15-15 ਹਜ਼ਾਰ ਰੁਪਏ ਮਹੀਨਾ ਕਿਰਾਏ ’ਤੇ ਨਾਜਾਇਜ਼ ਤੌਰ ’ਤੇ ਥਾਂ ਵੀ ਦਿੱਤੀ ਹੋਈ ਹੈ। ਇਨ੍ਹਾਂ ਵਿੱਚ ਕੁੱਝ ਬਾਜ਼ਾਰ ਤਾਂ ਅਜਿਹੇ ਹਨ, ਜਿਥੇ ਸਿਰਫ਼ ਦੋ ਪਹਿਆ ਵਾਹਨ ਹੀ ਜਾ ਸਕਦੇ ਹਨ। ਪਰ ਟਰੈਫਿਕ ਜਾਮ ਕਾਰਨ ਉਹ ਵੀ ਉਥੋਂ ਲੰਘਣ ਮੁਸ਼ਕਲ ਹੋ ਜਾਂਦੇ ਹਨ। ਉਧਰ, ਇਸ ਸਬੰਧੀ ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਨੇ ਪਹਿਲੇ ਦਿਨ ਹੀ ਮੁਲਾਜ਼ਮਾਂ ਦੀ ਮੀਟਿੰਗ ਲੈ ਕੇ ਸਾਫ਼ ਹੁਕਮ ਜਾਰੀ ਕਰ ਦਿੱਤੇ ਸਨ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਨੂੰ ਨਾਜਾਇਜ਼ ਕਬਜ਼ਿਆਂ ਤੋਂ ਛੁੱਟਕਾਰਾ ਦਿਵਾਉਣਾ ਹੈ।

Advertisement

ਟਰੈਫਿਕ ਪੁਲੀਸ ਤੇ ਤਹਿਬਾਜ਼ਾਰੀ ਟੀਮਾਂ ਦੀ ਕਾਰਵਾਈ ਫੇਲ੍ਹ

ਸ਼ਹਿਰ ਵਾਸੀਆਂ ਨੂੰ ਟਰੈਫਿਕ ਜਾਮ ਤੋਂ ਬਚਾਉਣ ਖਾਤਰ ਨਗਰ ਨਿਗਮ ਦੀ ਤਹਿਬਾਜ਼ਾਰੀ ਤੇ ਟਰੈਫਿਕ ਪੁਲੀਸ ਦੀਆਂ ਟੀਮਾਂ ਕਾਫ਼ੀ ਕੰਮ ਕਰਦੀਆਂ ਹਨ। ਪਰ ਇਨ੍ਹਾਂ ਨਾਜਾਇਜ਼ ਕਬਜ਼ਿਆਂ ਸਾਹਮਣੇ ਉਹ ਵੀ ਫੇਲ੍ਹ ਸਾਬਤ ਹੋ ਰਹੀਆਂ ਹਨ। ਟੀਮਾਂ ਜਦੋਂ ਕਾਰਵਾਈ ਕਰਨ ਆਉਂਦੀਆਂ ਹਨ ਤਾਂ ਦੁਕਾਨਦਾਰ ਸਮਾਨ ਅੰਦਰ ਰੱਖ ਲੈਂਦੇ ਹਨ। ਪਰ ਜਿਵੇਂ ਹੀ ਟੀਮ ਜਾਂਦੀ ਹੈ ਤਾਂ ਨਾਜਾਇਜ਼ ਕਬਜ਼ਿਆਂ ਦੇ ਹਾਲਾਤ ਪਹਿਲਾਂ ਵਾਂਗ ਹੀ ਹੋ ਜਾਂਦੇ ਹਨ।

Advertisement

Advertisement
Author Image

sanam grng

View all posts

Advertisement