For the best experience, open
https://m.punjabitribuneonline.com
on your mobile browser.
Advertisement

ਨਿਹੰਗ ਸਿੰਘ ਦੇ ਅੱਡੇ ਨੂੰ ਅੱਗ ਲਗਾਈ

06:48 AM Sep 26, 2024 IST
ਨਿਹੰਗ ਸਿੰਘ ਦੇ ਅੱਡੇ ਨੂੰ ਅੱਗ ਲਗਾਈ
Advertisement

ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ):

Advertisement

ਇਥੋਂ ਦੇ ਥਾਣਾ ਦੁੱਗਰੀ ਦੇ ਇਲਾਕੇ ਭਾਈ ਜੈਤਾ ਸਿੰਘ ਚੌਕ ਸ਼ਹੀਦ ਭਗਤ ਸਿੰਘ ਨਗਰ ਬਾਈਪਾਸ ਰੋਡ ’ਤੇ ਨਿਹੰਗ ਸਿੰਘ ਦੇ ਅੱਡੇ ਨੂੰ ਅਣਪਛਾਤੇ ਵਿਅਕਤੀਆਂ ਨੇ ਰਾਤ ਸਮੇਂ ਅੱਗ ਲਾ ਦਿੱਤੀ ਗਈ। ਜਸਬੀਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਮੰਗਲ ਸਿੰਘ ਨਿਹੰਗ ਸਿੰਘ ਹਨ। ਉਹ ਸ਼ਹੀਦ ਭਗਤ ਸਿੰਘ ਨਗਰ ਬਾਈਪਾਸ ਰੋਡ ’ਤੇ ਸ਼ਰਦਾਈ ਤਿਆਰ ਕਰਨ ਦੇ ਨਾਲ-ਨਾਲ ਛੋਟੇ ਬੱਚਿਆਂ ਨੂੰ ਗਤਕਾ ਸਿਖਾਉਂਦੇ ਹਨ। ਉਹ ਲੜਾਈ ਦੇ ਕੇਸ ਕਾਰਨ ਜੇਲ੍ਹ ਵਿੱਚ ਹਨ। ਰਾਤ ਨੂੰ ਸਕਿਉਰਿਟੀ ਗਾਰਡ ਨੇ ਉਸ ਨੂੰ ਦੱਸਿਆ ਕਿ ਅੱਡੇ ਨੂੰ ਅੱਗ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਅੱਡੇ ਵਿੱਚ ਕੱਪੜੇ, ਪੋਥੀਆਂ, ਗੁਟਕਾ ਸਾਹਿਬ ਤੇ ਸਾਰਾ ਸਾਮਾਨ ਸੜ ਗਿਆ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ।

Advertisement

Advertisement
Author Image

joginder kumar

View all posts

Advertisement