For the best experience, open
https://m.punjabitribuneonline.com
on your mobile browser.
Advertisement

ਵਿਸ਼ਵ ਭਰ ਵਿੱਚ ਹੁਣ ਤੱਕ ਦਾ ਸਭ ਤੋਂ ਗਰਮ ਦਿਨ 21 ਜੁਲਾਈ ਰਿਹਾ

04:35 PM Jul 23, 2024 IST
ਵਿਸ਼ਵ ਭਰ ਵਿੱਚ ਹੁਣ ਤੱਕ ਦਾ ਸਭ ਤੋਂ ਗਰਮ ਦਿਨ 21 ਜੁਲਾਈ ਰਿਹਾ
Advertisement

ਲੰਡਨ, 23 ਜੁਲਾਈ
ਯੂਰਪੀਅਨ ਯੂਨੀਅਨ ਦੀ ਕੋਪਰਨਿਕਸ ਕਲਾਈਮੇਟ ਚੇਂਜ ਸਰਵਿਸ ਦੇ ਸ਼ੁਰੂਆਤੀ ਅੰਕੜਿਆਂ ਅਨੁਸਾਰ 21 ਜੁਲਾਈ ਵਿਸ਼ਵ ਭਰ ਵਿਚ ਸਭ ਤੋਂ ਗਰਮ ਦਿਨ ਰਿਕਾਰਡ ਕੀਤਾ ਗਿਆ। 21 ਜੁਲਾਈ ਨੂੰ ਗਲੋਬਲ ਔਸਤ ਸਤਹਿ ਹਵਾ ਦਾ ਤਾਪਮਾਨ 17.09 ਡਿਗਰੀ ਸੈਲਸੀਅਸ (62.76 ਡਿਗਰੀ ਫਾਰਨਹਾਈਟ) ਤੱਕ ਪਹੁੰਚ ਗਿਆ ਜੋ ਪਿਛਲੇ ਜੁਲਾਈ ਦੇ 17.08 ਡਿਗਰੀ ਸੈਲਸੀਅਸ (62.74 ਡਿਗਰੀ ਫਾਰਨਹਾਈਟ) ਦੇ ਪਿਛਲੇ ਰਿਕਾਰਡ ਨਾਲੋਂ ਥੋੜ੍ਹਾ ਵੱਧ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਅਮਰੀਕਾ, ਯੂਰਪ ਅਤੇ ਰੂਸ ਦੇ ਵੱਡੇ ਹਿੱਸੇ ਵਿਚ ਗਰਮ ਹਵਾਵਾਂ ਨੇ ਲੋਕਾਂ ਲਈ ਮੁਸ਼ਕਲ ਖੜ੍ਹੀ ਕਰ ਦਿੱਤੀ ਸੀ। ਕੋਪਰਨਿਕਸ ਨੇ ਕਿਹਾ ਕਿ ਜੂਨ 2023 ਤੋਂ ਹਰ ਮਹੀਨੇ ਲਗਾਤਾਰ 13 ਮਹੀਨੇ ਗਰਮੀ ਵਧ ਰਹੀ ਹੈ।

Advertisement

Advertisement
Author Image

sukhitribune

View all posts

Advertisement
Advertisement
×