ਯੂਕੇ: ਵਿਰੋਧੀ ਧਿਰ ਦੇ ਆਗੂ ਵਜੋਂ ਅਹੁਦੇ ‘ਤੇ ਬਣੇ ਰਹਿਣਗੇ ਰਿਸ਼ੀ ਸੂਨਕ
03:07 PM Jul 23, 2024 IST
Advertisement
ਲੰਡਨ, 23 ਜੁਲਾਈ
Advertisement
ਕਨਜ਼ਰਵੇਟਿਵ ਪਾਰਟੀ ਵੱਲੋਂ ਉੱਤਰਅਧਿਕਾਰੀ ਚੁਨਣ ਲਈ ਤੈਅ ਕੀਤੇ ਸਮੇਂ ਤੋਂ ਬਾਅਦ ਹੁਣ ਰਿਸ਼ੀ ਸੂਨਕ ਯੂਕੇ ਦੇ ਅੰਤਰਿਮ ਵਿਰੋਧੀ ਧਿਰ ਦੇ ਆਗੂ ਵਜੋਂ ਹੋਰ ਤਿੰਨ ਮਹੀਨੇ ਤੋਂ ਵੱਧ ਸਮੇਂ ਲਈ ਬਣੇ ਰਹਿਣਗੇ। ਸੋਮਵਾਰ ਸ਼ਾਮ ਨੂੰ ਟੋਰੀ ਲੀਡਰਸ਼ਿਪ ਦੀ ਚੋਣ ਲਈ ਜ਼ਿੰਮੇਵਾਰ ਸੰਸਦ ਦੇ ਬੈਕਬੈਂਚ ਮੈਂਬਰਾਂ ਦੀ 1922 ਕਮੇਟੀ ਨੇ ਦੋ ਪੜਾਵਾਂ ਵਾਲੀ ਚੋਣ ਪ੍ਰਕਿਰਿਆ ਦਾ ਐਲਾਨ ਕੀਤਾ, ਜਿਸ ਤਹਿਤ 2 ਨਵੰਬਰ ਨੂੰ ਨਵੇਂ ਨੇਤਾ ਨੂੰ ਚੁਣਿਆ ਜਾਵੇਗਾ।
Advertisement
44 ਸਾਲਾਂ ਬ੍ਰਿਟਿਸ਼-ਭਾਰਤੀ ਆਗੂ ਰਿਸ਼ੀ ਸੂਨਕ ਨੇ ਆਮ ਚੋਣਾਂ ਵਿਚ ਪਾਰਟੀ ਦੀ ਹਾਰ ਤੋਂ ਬਾਅਦ 5 ਜੁਲਾਈ ਨੂੰ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ, ਉਨ੍ਹਾਂ ਕਿਹਾ ਕਿ ਉਹ ਆਪਣੇ ਉੱਤਰਧਿਕਾਰੀ ਦੀ ਚੋਣ ਹੋਣ ਤੱਕ ਅੰਤਰਿਮ ਟੋਰੀ ਨੇਤਾ ਦੇ ਤੌਰ ‘ਤੇ ਬਣੇ ਰਹਿਣਗੇ। ਪੀਟੀਆਈ
Advertisement