ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਨੁੱਖ ਦਾ ਕੱਟਿਆ ਹੋਇਆ ਹੱਥ ਮਿਲਣ ’ਤੇ ਦਹਿਸ਼ਤ

04:01 PM Nov 17, 2024 IST

ਪੱਤਰ ਪ੍ਰੇਰਕ

Advertisement

ਟੋਹਾਣਾ, 17 ਨਵੰਬਰ
ਬੈਂਕ ਕਲੋਨੀ ਹਾਂਸੀ ਵਿੱਚ ਮਨੁੱਖ ਦਾ ਕੱਟਿਆ ਹੋਇਆ ਹੱਥ ਮਿਲਣ ’ਤੇ ਕਲੋਨੀ ਵਿੱਚ ਦਹਿਸ਼ਤ ਦਾ ਮਾਹੌਲ ਹੈ। ਮੌਕੇ ’ਤੇ ਪੁੱਜੀ ਪੁਲੀਸ ਨੇ ਜਾਂਚ ਆਰੰਭਦਿਆਂ ਹਾਂਸੀ ਦੇ ਸਾਰੇ ਹਸਪਤਾਲਾਂ ਦਾ ਮੁਆਇਨਾ ਕੀਤਾ ਤਾਂ ਇਕ ਨਿੱਜੀ ਹਸਪਤਾਲ ਵਿੱਚ ਪਿੰਡ ਅਲਖਪੁਰਾ ਦਾ ਕਿਸਾਨ ਆਮੀਨ ਬਾਜ਼ੂ ਮਿਲਿਆ। ਉਸ ਦੇ ਪਰਿਵਾਰ ਨੇ ਦੱਸਿਆ ਕਿ ਬੀਤੀ ਸ਼ਾਮ ਮਸ਼ੀਨ ’ਤੇ ਕੰਮ ਕਰਦਿਆਂ ਉਸ ਦਾ ਹੱਥ ਕੱਟਿਆ ਗਿਆ ਸੀ। ਉਸ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਣ ਸਮੇਂ ਕੱਟਿਆ ਹੋਇਆ ਹੱਥ ਸੰਭਾਲਣ ਵਿੱਚ ਹੋਈ ਲਾਪ੍ਰਵਾਹੀ ਹੋਣ ਕਾਰਨ ਇਹ ਹੱਥ ਰਾਹ ਵਿੱਚ ਡਿੱਗ ਗਿਆ ਸੀ।
Advertisement