For the best experience, open
https://m.punjabitribuneonline.com
on your mobile browser.
Advertisement

ਬਗੈਰ ਮਨਜ਼ੂਰੀ ਲਾਏ ਹੋਰਡਿੰਗ ਨਗਰ ਕੌਂਸਲ ਦੀ ਟੀਮ ਨੇ ਹਟਾਏ

09:01 AM Mar 11, 2024 IST
ਬਗੈਰ ਮਨਜ਼ੂਰੀ ਲਾਏ ਹੋਰਡਿੰਗ ਨਗਰ ਕੌਂਸਲ ਦੀ ਟੀਮ ਨੇ ਹਟਾਏ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਰਤੀਆ, 10 ਮਾਰਚ
ਨਗਰ ਕੌਂਸਲ ਦੇ ਸਕੱਤਰ ਪੰਕਜ ਜੂਨ ਦੀਆਂ ਹਦਾਇਤਾਂ ’ਤੇ ਨਗਰ ਕੌਂਸਲ ਦੇ ਮੁਲਾਜ਼ਮਾਂ ਦੀ ਟੀਮ ਨੇ ਸ਼ਹਿਰ ਦੇ ਸੰਜੇ ਗਾਂਧੀ ਚੌਕ ’ਤੇ ਬਗੈਰ ਮਨਜ਼ੂਰੀ ਲਗਾਏ ਹੋਰਡਿੰਗ ਬੋਰਡ ਹਟਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ। ਇਸ ਮੁਹਿੰਮ ਤਹਿਤ ਨਗਰ ਕੌਂਸਲ ਦੀ ਟੀਮ ਨੇ ਵੱਖ ਵੱਖ ਸੰਸਥਾਵਾਂ ਅਤੇ ਰਾਜਨੀਤਿਕ ਪਾਰਟੀਆਂ ਵਲੋਂ ਲਗਾਏ ਗਏ ਹੋਰਡਿੰਗ ਬੋਰਡਾਂ ਨੂੰ ਹਟਾ ਕੇ ਜ਼ਬਤ ਕਰ ਲਿਆ ਅਤੇ ਪਾਬੰਦੀ ਵਾਲੇ ਖੇਤਰ ਵਿੱਚ ਹੋਰਡਿੰਗ ਲਗਾਉਣ ਵਾਲਿਆਂ ਨੂੰ ਨੋਟਿਸ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਾਣਕਾਰੀ ਅਨੁਸਾਰ ਨਗਰ ਕੌਂਸਲ ਪ੍ਰਸ਼ਾਸਨ ਨੇ ਸ਼ਹਿਰ ਦੇ ਸੰਜੇ ਗਾਂਧੀ ਚੌਕ ਅਤੇ ਭਗਤ ਸਿੰਘ ਚੌਕ ਦੇ ਆਸ ਪਾਸ ਹੋਰਡਿੰਗ ਬੋਰਡ ਅਤੇ ਹੋਰ ਪ੍ਰਚਾਰ ਸਮੱਗਰੀ ਲਗਾਉਣ ’ਤੇ ਪੂਰਨ ਰੂਪ ਵਿੱਚ ਰੋਕ ਲਗਾਈ ਹੈ ਅਤੇ ਇਸ ਲਈ ਜੁਰਮਾਨਾ ਵੀ ਹੈ। ਨਗਰ ਕੌਂਸਲ ਵਲੋਂ ਰੋਕ ਲਗਾਏ ਜਾਣ ਦੇ ਬਾਵਜੂਦ ਵੀ ਸੰਜੇ ਗਾਂਧੀ ਚੌਕ ’ਤੇ ਕਈ ਸੰਸਥਾਵਾਂ ਵਲੋਂ ਆਪਣੇ ਹੋਰਡਿੰਗ ਬੋਰਡ ਲਗਾ ਦਿੱਤੇ ਗਏ ਸਨ। ਹੋਰਡਿੰਗ ਬੋਰਡਾਂ ਬਾਰੇ ਜਿਵੇਂ ਹੀ ਨਗਰ ਕੌਂਸਲ ਦੇ ਸਕੱਤਰ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਤੁਰੰਤ ਟੀਮ ਨੂੰ ਮੌਕੇ ’ਤੇ ਭੇਜ ਦਿੱਤਾ ਅਤੇ ਹੋਰਡਿੰਗ ਬੋਰਡ ਹਟਾਏ ਜਾਣ ਦੇ ਆਦੇਸ਼ ਦਿੰਦੇ ਹੋਏ ਸਬੰਧਤ ਲੋਕਾਂ ਨੂੰ ਨੋਟਿਸ ਜਾਰੀ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ। ਇਸ ਸਬੰਧ ਵਿਚ ਜਦੋਂ ਕੌਂਸਲ ਸਕੱਤਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਨਾ ਸਿਰਫ਼ ਇਨ੍ਹਾਂ ਚੌਕਾਂ ’ਤੇ ਹੋਰਡਿੰਗ ਜਾਂ ਪ੍ਰਚਾਰ ਸਮੱਗਰੀ ਆਦਿ ਨਾ ਲਗਾਉਣ ਦੇ ਆਦੇਸ਼ ਦਿੱਤੇ ਗਏ ਹਨ ਬਲਕਿ ਹੋਰ ਬਿਜਲੀ ਅਤੇ ਸਟਰੀਟ ਲਾਈਟਾਂ ਦੇ ਖੰਭਿਆਂ ’ਤੇ ਵੀ ਬਿਨਾਂ ਮਨਜ਼ੂਰੀ ਪੋਸਟਰ ਲਗਾਉਣ ’ਤੇ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਹੁਕਮਾਂ ਦੀ ਉਲੰਘਣਾ ਕਰੇਗਾ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

Advertisement

Advertisement
Author Image

Advertisement
Advertisement
×